ਆਕਲੈਂਡ ਅਦਾਲਤ ਵੱਲੋਂ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਆਪਣੇ ਹੀ ਦੋਸਤ ਦੇ ਕਾਤਲ ਬਣੇ 4 ਪੰਜਾਬੀ ਨੌਜਵਾਨਾਂ ਨੂੰ ਸਜ਼ਾ ਸੁਣਾਈ ਹੈ। ਸਥਾਨਕ ਰਿਪੋਰਟ ਅਨੁਸਾਰ 28 ਸਾਲਾ ਟਰੱਕ ਡਰਾਈਵਰ ਮਨਨਬੀਰ ਸਿੰਘ ਅਤੇ 29 ਸਾਲਾ ਜਸ਼ਨਦੀਪ ਸਿੰਘ ਕਰੀਬ ਇੱਕੋ ਵੇਲੇ ਨਿਊਜ਼ੀਲੈਂਡ ਆਏ ਸਨ ਇਸ ਦੌਰਾਨ ਉਹ ਚੰਗੇ ਦੋਸਤ ਬਣੇ ਫਿਰ ਦੋਵਾਂ ਨੇ ਸਾਂਝਾ ਕਾਰੋਬਾਰ ਸ਼ੁਰੂ ਕੀਤਾ ਪਰ ਅਸਫਲਤਾ ਤੋਂ ਬਾਅਦ ਦੋਵਾਂ ‘ਚ ਤਕਰਾਰ ਵੱਧ ਗਈ ਤੇ ਗੁੱਸੇ ਨੇ ਦੋਸਤਾਂ ਨੂੰ ਜਾਨੀ ਦੁਸ਼ਮਣ ਬਣਾ ਦਿੱਤਾ। ਇਸ ਮਗਰੋਂ 15 ਮਈ 2022 ਨੂੰ ਮਨਨਬੀਰ ਸਿੰਘ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਜਸ਼ਨਦੀਪ ਸਿੰਘ ‘ਤੇ ਹਮਲਾ ਕਰ ਦਿੱਤਾ ਤੇ ਹਮਲੇ ਦੌਰਾਨ ਜਸ਼ਨਦੀਪ ਦੇ ਸਿਰ ‘ਚ ਸੱਟ ਵੱਜ ਗਈ ਤੇ ਕਈ ਦਿਨ ਹਸਪਤਾਲ ‘ਚ ਜ਼ੇਰੇ ਇਲਾਜ਼ ਰਹਿਣ ਮਗਰੋਂ ਨੌਜਵਾਨ ਦੀ ਮੌਤ ਹੋ ਗਈ।
ਹੁਣ ਇਸ ਮਾਮਲੇ ‘ਚ ਅਦਾਲਤ ਨੇ ਮਰਡਰ ਚਾਰਜ ਦਾ ਸਾਹਮਣਾ ਕਰ ਰਹੇ ਮਨਨਬੀਰ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਜਦਕਿ ਮਨਨਬੀਰ ਦੇ ਦੋਸਤ ਨਵਨੀਤ ਸਿੰਘ ਨੂੰ 5 ਮਹੀਨੇ ਦੀ ਹੋਮ ਡਿਟੈਂਸ਼ਨ ਅਤੇ ਸਰਵਨ ਸਿੰਘ (ਮਨਨਬੀਰ ਦਾ ਭਰਾ) ਨੂੰ 4 ਮਹੀਨੇ ਦੀ ਹੋਮ ਡਿਟੈਂਸ਼ਨ ਅਤੇ ਮਨਦੀਪ ਸ਼ਰਮਾ ਜੋ ਘਟਨਾ ਮੌਕੇ ਓਵਰਸਟੇਅਰ ਵੀ ਸੀ, ਉਸ ਨੂੰ 11 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇੰਨ੍ਹਾਂ ਹੀ ਨਹੀਂ ਮਨਦੀਪ ਸ਼ਰਮਾ ਨੂੰ ਭਵਿੱਖ ਵਿੱਚ ਡਿਪੋਰਟ ਕੀਤੇ ਜਾਣਾ ਵੀ ਸੰਭਵਨਾ ਹੈ। ਦੱਸ ਦੇਈਏ ਇੰਨ੍ਹਾਂ ਨੌਜਵਾਨਾਂ ਨੂੰ ਮਨਨਬੀਰ ਦੇ ਸਹਾਇਕ ਬਣਨ ਲਈ ਆਏ ਪੁਲਿਸ ਨੂੰ ਝੂਠ ਬੋਲਣ, ਨਿਊਜੀਲੈਂਡ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇਹ ਸਜ਼ਾ ਸੁਣਾਈ ਗਈ ਹੈ।