ਆਕਲੈਂਡ ਦੇ ਕੌਂਸਲਰ ਡੈਨੀਅਲ ਨਿਊਮਨ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਵੱਡਭਾਗੇ ਸਮੇਂ ਨੂੰ ਆਪਣੀ ਜਿੰਦਗੀ ਦੇ ਸਭ ਤੋਂ ਵੱਡਭਾਗੇ ਮੌਕਿਆਂ ‘ਚੋਂ ਇੱਕ ਦੱਸਿਆ ਤੇ ਨਾਲ ਹੀ ਉਨ੍ਹਾਂ ਸਿੱਖ ਧਰਮ ਤੇ ਸਿੱਖਾਂ ਦੀ ਕਾਫੀ ਤਰੀਫ਼ ਕੀਤੀ। ਇੰਨਾਂ ਹੀ ਨਹੀਂ ਇਸ ਦੌਰਾਨ ਉਨ੍ਹਾਂ ਨੇ ਲੰਗਰ ਹਾਲ ਵਿੱਚ ਵੀ ਸੇਵਾ ਨਿਭਾਈ। ਇਸ ਤੋਂ ਕੌਂਸਲਰ ਡੈਨੀਅਲ ਨਿਊਮਨ ਜਿਲ੍ਹਿਆਂ ਵਾਲੇ ਬਾਗ਼ ਅਤੇ ਵਾਹਗਾ ਬਾਰਡਰ ‘ਤੇ ਪਰੇਡ ਵੀ ਦੇਖੀ। ਦੱਸ ਦੇਈਏ ਡੈਨੀਅਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਤੇ ਨਿਊਜੀਲੈਂਡ ਸੈਂਟਰਲ ਸਿੱਖ ਅਸੋਸੀਏਸ਼ਨ ਦੇ ਪ੍ਰੈਜੀਡੈਂਟ ਦਲਜੀਤ ਸਿੰਘ ਨਾਲ ਭਾਰਤ ਦੀ ਯਾਤਰਾ ‘ਤੇ ਹਨ।
![Auckland Councilor Daniel Newman](https://www.sadeaalaradio.co.nz/wp-content/uploads/2024/01/jgf-950x344.jpg)