ਆਕਲੈਂਡ ਕੌਂਸਲ ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਵਿੱਚ ਆਪਣੀ ਬਾਕੀ ਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਦਰਅਸਲ ਆਕਲੈਂਡ ਕਾਉਂਸਲ ਨੇ ਆਕਲੈਂਡ ਏਅਰਪੋਰਟ ਵਿੱਚ ਆਪਣੀ ਬਕਾਇਆ ਹਿੱਸੇਦਾਰੀ ਦੇ ਸ਼ੇਅਰ 9.7 ਫੀਸਦੀ ਵੇਚ ਦਿੱਤੇ ਹਨ, ਇਹ ਸ਼ੇਅਰ ਕਰੀਬ $1.3 ਬਿਲੀਅਨ ਮੁੱਲ ਦੇ ਸਨ। ਡੀਲ ਪੂਰੀ ਹੋਣ ਤੱਕ ਕੰਪਨੀ ਦੇ ਸ਼ੇਅਰਾਂ ‘ਤੇ ਟਰੇਡਿੰਗ ਰੋਕ ਦਿੱਤੀ ਗਈ ਹੈ। ਕੁੱਲ 163,231,446 ਸ਼ੇਅਰ ਵੇਚੇ ਗਏ ਹਨ। ਬੀਤੇ ਸਾਲ ਕਾਉਂਸਲ ਨੇ 7 ਫੀਸਦੀ ਸ਼ੇਅਰ $833 ਮਿਲੀਅਨ ਵਿੱਚ ਵੇਚੇ ਸਨ। ਆਕਲੈਂਡ ਕੌਂਸਲ ਕਰਜ਼ੇ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ ਅਤੇ ਭਵਿੱਖ ਦੇ ਬੁਨਿਆਦੀ ਢਾਂਚੇ ਦੇ ਖਰਚਿਆਂ ਲਈ ਇੱਕ ਫੰਡ ਇਕੱਠਾ ਕਰਨਾ ਚਾਹੁੰਦੀ ਹੈ।