[gtranslate]

ਸੁਪਰੀਮ ਸਿੱਖ ਸੁਸਾਇਟੀ ਦੇ ਪੰਜ ਮੈਂਬਰਾਂ ਨੂੰ ਆਕਲੈਂਡ ਕੌਂਸਲ ਨੇ ‘ਹੀਰੋ ਅਵਾਰਡ’ ਨਾਲ ਕੀਤਾ ਸਨਮਾਨਿਤ

ਪਾਪਾਕੁਰਾ ਲੋਕਲ ਬੋਰਡ ਵਲੋ ਆਪਣੇ ਇਲਾਕੇ ‘ਚ ਹੋਏ ਸ਼ਾਨਦਾਰ ਕਾਰਜਾਂ ਸਬੰਧੀ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ। ਦਰਅਸਲ ਬੋਰਡ ਵੱਲੋਂ ਇਲਾਕੇ ਵਿੱਚ ਸੇਵਾ ਨਿਭਾਉਣ ਵਾਲੇ ਕਮਿਊਨਟੀ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿੱਚ ਸੁਪਰੀਮ ਸਿੱਖ ਸੁਸਾਇਟੀ ਵੱਲੋ ਕੀਤੇ ਗਏ ਕਾਰਜਾਂ ਦੀ ਸਲਾਘਾ ਕਰਦਿਆਂ ਬੋਰਡ ਨੇ ਸੁਪਰੀਮ ਸਿੱਖ ਸੁਸਾਇਟੀ ਦੇ 5 ਮੈਬਰਾਂ ਨੂੰ ਸਨਮਾਨਿਤ ਕੀਤਾ ਹੈ। ਇਹ ਐਵਾਰਡ ਦਲਜੀਤ ਸਿੰਘ ਨੇ ਪ੍ਰਾਪਤ ਕੀਤਾ ਉਪਰੰਤ ਹੜਾਂ ਦਰਮਿਆਨ ਲੰਗਰਾਂ ਚ ਨਿਭਾਈਆਂ ਸੇਵਾਵਾਂ ਲਈ ਹਰਦੀਪ ਸਿੰਘ ਗਿੱਲ, ਸਿੱਖ ਹੈਰੀਟੇਜ ਸਕੂਲ ਚ ਲੰਬੀਆਂ ਸੇਵਾਵਾਂ ਲਈ ਮਨਦੀਪ ਕੌਰ ਮਿਨਹਾਸ, ਸਿੱਖ ਸਪੋਰਟਸ ਕੰਮਪਲੈਕਸ ਚ ਟੀਮ ਨੂੰ ਇੱਕ ਲੜੀ ਚ ਪ੍ਰੋਣ ਵਾਲੀ ਬੱਚੀ ਜਾਨਵੀਰ ਕੌਰ, ਵਲੰਟੀਅਰਜ ਸੇਵਾਵਾ ਵਾਸਤੇ ਸੁਖਜਾਪ ਸਿੰਘ ਨੂੰ ਐਵਾਰਡ ਦਿੱਤੇ ਗਏ ।

Leave a Reply

Your email address will not be published. Required fields are marked *