ਪੁਲਿਸ ਨੇ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਇੱਕ ਕਾਰ ਚੋਰੀ ਦੀ ਕੋਸ਼ਿਸ਼ ਦੌਰਾਨ ਕਾਰ ਮਾਲਕ ਮਹਿਲਾ ‘ਤੇ ਹਮਲਾ ਸੀ। ਇਸ ਹਮਲੇ ਵਿੱਚ ਮਹਿਲਾ ਜਖਮੀ ਹੋ ਗਈ ਸੀ ਅਤੇ ਕਾਫੀ ਜਿਆਦਾ ਡਰ ਗਈ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਆਦਮੀ ਦੀ ਗ੍ਰਿਫਤਾਰੀ ਨਿਊ ਲਿਨ ਮਾਲ ਦੇ ‘ਹਿੰਸਕ’ ਹਮਲੇ ਦੇ ਸੰਬੰਧ ਵਿੱਚ ਹੀ ਕੀਤੀ ਗਈ ਹੈ।
ਦਰਅਸਲ ਇਸ ਹਫਤੇ ਦੇ ਸ਼ੁਰੂ ਵਿੱਚ 23 ਜੂਨ ਨੂੰ ਨਿਊ ਲਿਨ ਮਾਲ ਵਿੱਚ ਇੱਕ ਮਹਿਲਾ ਇੱਕ ਹਮਲੇ ਦਾ ਸ਼ਿਕਾਰ ਹੋ ਗਈ ਸੀ, ਜਦੋਂ ਇੱਕ ਵਿਅਕਤੀ ਨੇ “ਹਿੰਸਕ” ਹਮਲੇ ਦੌਰਾਨ ਉਸਦੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਦੌਰਾਨ ਔਰਤ ਜਖਮੀ ਵੀ ਹੋ ਗਈ ਸੀ। ਪੁਲਿਸ ਨੇ ਦੱਸਿਆ ਸੀ ਕਿ 69 ਸਾਲਾ ਬਜ਼ੁਰਗ ਨੇ 23 ਜੂਨ ਨੂੰ ਸਵੇਰੇ ਕਰੀਬ 10.30 ਵਜੇ ਨਿਊ ਲਿਨ ਸ਼ਾਪਿੰਗ ਸੈਂਟਰ ਦੇ ਗਰਾਊਂਡ ਫਲੋਰ ਦੀ ਕਾਰ ਪਾਰਕਿੰਗ ਵਿੱਚ ਉਸ ਦੀ ਕਾਰ ਖੜ੍ਹੀ ਕੀਤੀ ਸੀ, ਜਦੋਂ ਇੱਕ ਵਿਅਕਤੀ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਸ ਦਾ ਸੈਲਫੋਨ ਖੋਹ ਕੇ ਉਸਦੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪੀੜਤ ਮਹਿਲਾ ਨੇ ਜਵਾਬੀ ਵਾਰ ਕੀਤਾ ਸੀ ਜਿਸ ਕਾਰਨ ਅਪਰਾਧੀ ਕਾਰ ਤੋਂ ਬਾਹਰ ਨਿਕਲਿਆ ਅਤੇ ਮਹਿਲਾ ਉੱਤੇ ਦੂਜੀ ਵਾਰ ਹਮਲਾ ਕਰ ਦਿੱਤਾ ਸੀ। ਡਿਟੈਕਟਿਵ ਦੇ ਸੀਨੀਅਰ ਸਾਰਜੈਂਟ ਮਾਈਕ ਫਰੌਸਟ ਨੇ ਕਿਹਾ, “ਇਸ ਦੌਰਾਨ ਇੱਕ ਵਿਅਕਤੀ ਨੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਹੋ ਰਿਹਾ ਹੈ ਤਾਂ ਅਪਰਾਧੀ ਕਾਰ ਛੱਡ ਪੀੜਤ ਦੇ ਸੈੱਲ ਫੋਨ ਸਮੇਤ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ।”
ਫਰੌਸਟ ਨੇ ਕਿਹਾ ਸੀ ਕਿ ਹਮਲਾ “ਮਨਜ਼ੂਰਯੋਗ” ਨਹੀਂ ਹੈ ਅਤੇ ਉਮੀਦ ਕੀਤੀ ਸੀ ਕਿ ਉਸ ਆਦਮੀ ਦੀਆਂ ਤਸਵੀਰਾਂ ਜਾਰੀ ਕਰਕੇ ਇਹ ਉਸ ਨੂੰ ਫੜ੍ਹਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਸੀ ਕਿ “ਇਸ ਮਾਮਲੇ ਵਿੱਚ ਪੀੜਤ ਕੁਦਰਤੀ ਤੌਰ ‘ਤੇ ਉਸ ਨਾਲ ਵਾਪਰੀ ਘਟਨਾ ਤੋਂ ਬਹੁਤ ਡਰ ਗਈ ਸੀ ਅਤੇ ਅਸੀਂ ਜਿੰਨਾਂ ਜਲਦੀ ਹੋ ਸਕੇ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਨਾ ਚਾਹੁੰਦੇ ਹਾਂ ਤਾਂ ਜੋ ਅਸੀਂ ਨਿਸ਼ਚਤ ਕਰ ਸਕੀਏ ਕਿ ਉਹ ਕਿਸੇ ਹੋਰ ਉੱਤੇ ਹਮਲਾ ਨਾ ਕਰੇ।”