ਆਕਲੈਂਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਅਦਾਲਤ ਨੇ 23 ਸਾਲ ਦੀ ਇੱਕ ਮਾਂ ਨੂੰ 3 ਸਾਲ ਤੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਅਹਿਮ ਗੱਲ ਇਹ ਹੈ ਕਿ ਇਹ ਸਜ਼ਾ ਮਹਿਲਾ ਨੂੰ ਆਪਣੇ ਹੀ 4 ਮਹੀਨੇ ਦੇ ਬੱਚੇ ਦੇ ਕਤਲ ਦੇ ਦੋਸ਼ ‘ਚ ਹੋਈ ਹੈ। ਹਾਲਾਂਕਿ ਇਸ ਮਾਂ ਨੇ ਕੇਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ‘ਤੇ ਲੱਗੇ ਦੋਸ਼ ਕਬੂਲ ਕਰ ਲਏ ਸਨ ਜਿਸ ਦੇ ਕਾਰਨ ਮਹਿਲਾ ਨੂੰ ਕਤਲ ਦੀ ਥਾਂ ਮੇਨਸਲੋਟਰ ਦੇ ਦੋਸ਼ ਤਹਿਤ ਸਜਾ ਸੁਣਾਈ ਗਈ ਹੈ।
