ਆਕਲੈਂਡ ਏਅਰਪੋਰਟ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਨੈੱਟਵਰਕ ਆਊਟੇਜ ਕਾਰਨ ਅੰਤਰਰਾਸ਼ਟਰੀ ਚੈਕ-ਇਨ ਸਿਸਟਮ ਵਿੱਚ ਆਈ ਖਰਾਬੀ ਇੱਕ ਸੰਚਾਰ ਸਵਿੱਚ ਵਿੱਚ ਨੁਕਸ ਕਾਰਨ ਹੋਈ ਸੀ। ਦੱਸ ਦੇਈਏ ਕਿ ਇਸ ਕਾਰਨ ਅਠਾਰਾਂ ਅੰਤਰਰਾਸ਼ਟਰੀ ਉਡਾਣਾਂ ‘ਚ ਦੇਰੀ ਹੋ ਗਈ ਸੀ, ਉੱਥੇ ਹੀ ਚੈੱਕ-ਇਨ ਦਰਵਾਜ਼ੇ ‘ਤੇ ਸੈਂਕੜੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸੀ। ਜਿਨ੍ਹਾਂ ਨੂੰ ਕਾਫੀ ਜਿਆਦਾ ਖੱਜਲ-ਖੁਆਰ ਹੋਣਾ ਪਿਆ।