ਆਕਲੈਂਡ ਹਵਾਈ ਅੱਡੇ ‘ਤੇ ਅੱਜ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ, ਕਿਉਂਕ ਐਤਵਾਰ ਨੂੰ ਕਈ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਐਤਵਾਰ ਸਵੇਰੇ ਕਈ ਉਡਾਣਾਂ ਦੇ ਰੱਦ ਹੋਣ ਅਤੇ ਦੇਰੀ ਤੋਂ ਬਾਅਦ ਆਕਲੈਂਡ ਹਵਾਈ ਅੱਡੇ ‘ਤੇ ਧੁੰਦ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਨੇ ਸਵੇਰੇ 6.55 ਵਜੇ ਦੇ ਆਸਪਾਸ ਪਾਬੰਦੀਆਂ ਲਗਾਈਆਂ ਸਨ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਦੌਰਾਨ ਰਵਾਨਾ ਹੋਣ ਵਾਲੀਆਂ ਨੌਂ departing domestic ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸੱਤ departing domestic ਉਡਾਣਾਂ ਵਿੱਚ ਦੇਰੀ ਹੋਈ ਸੀ।
ਆਕਲੈਂਡ ਪਹੁੰਚਣ ਵਾਲੀਆਂ 10 ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਦੋ ਉਡਾਣਾਂ ਦੇਰੀ ਨਾਲ ਪਹੁੰਚੀਆਂ ਸਨ। ਹਾਲਾਂਕਿ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਸਨ। ਹਵਾਈ ਅੱਡੇ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਨਵੀਨਤਮ ਅਪਡੇਟਸ ਲਈ ਆਪਣੀ ਵੈੱਬਸਾਈਟ ਦੇਖਣੀ ਚਾਹੀਦੀ ਹੈ।