ਵੀਰਵਾਰ ਨੂੰ ਆਕਲੈਂਡ ਏਅਰਪੋਰਟ ਨੂੰ ਅਚਾਨਕ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਏਅਰਪੋਰਟ ਦਾ ਇੱਕ ਹਿੱਸਾ ਖਾਲੀ ਕਰਵਾਇਆ ਗਿਆ ਸੀ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸ਼ਾਮ 4 ਵਜੇ ਤੋਂ ਪਹਿਲਾਂ ਨਿਕਾਸੀ ਸ਼ੁਰੂ ਹੋਈ ਸੀ ਪਰ ਲੋਕ ਸ਼ਾਮ 5 ਵਜੇ ਤੋਂ ਪਹਿਲਾਂ ਹੀ ਟਰਮੀਨਲ ‘ਤੇ ਵਾਪਸ ਜਾਣ ਦੇ ਯੋਗ ਹੋ ਗਏ ਸਨ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “ਫਾਇਰ ਅਲਾਰਮ ਦੇ ਐਕਟੀਵੇਟ ਹੋਣ ਤੋਂ ਬਾਅਦ, ਸੁਰੱਖਿਆ ਪ੍ਰਕਿਰਿਆਵਾਂ ਦੇ ਅਨੁਸਾਰ domestic ਟਰਮੀਨਲ ਨੂੰ ਖਾਲੀ ਕਰਵਾਇਆ ਗਿਆ ਸੀ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ, ਏਅਰਪੋਰਟ ਐਮਰਜੈਂਸੀ ਸੇਵਾਵਾਂ ਅਤੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਜਵਾਬ ਦਿੱਤਾ ਅਤੇ ਸਿਸਟਮ ਨੂੰ ਦੁਬਾਰਾ ਸੈੱਟ ਕਰ ਦਿੱਤਾ ਗਿਆ ਹੈ।”
