ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਨੇ ਹੁਣ ਖੂਨੀ ਰੂਪ ਧਾਰਨ ਕਰ ਲਿਆ ਹੈ। ਲੁਟੇਰੇ ਆਏ ਦਿਨ ਹੀ ਕਿਸੇ ਸਟੋਰ ਮਾਲਕ ਜਾ ਕਰਮਚਾਰੀ ਨੂੰ ਜ਼ਖਮੀ ਕਰ ਰਫੂ ਚੱਕਰ ਹੋ ਰਹੇ ਨੇ। ਤਾਜ਼ਾ ਮਾਮਲਾ ਫੈਂਗਰਾਏ ਦੇ ਟੀਕੋਮੋ ਸਥਿਤ ਸੰਨੀਸਾਈਡ ਡੇਅਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਤੜਕਸਾਰ ਜਦੋਂ ਇੱਕ ਸਟੋਰ ਮਾਲਕ ਅਤੇ ਉਸਦੀ ਪਤਨੀ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ ਅਚਾਨਕ ਹੀ 4 ਨਕਾਬਪੋਸ਼ ਨੌਜਵਾਨ ਸਟੋਰ ਲੁੱਟਣ ਪਹੁੰਚ ਗਏ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ 30 ਸੈਕਿੰਡ ਵਿੱਚ ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਟੋਯੋਟਾ ਮਾਰਕ ਐਕਸ ਵਿੱਚ ਫਰਾਰ ਹੋ ਗਏ। ਇਸ ਡੇਅਰੀ ਨੂੰ ਮਾਲਕ ਅਨੁਸਾਰ ਹੁਣ ਤੱਕ 6 ਵਾਰ ਲੁੱਟਿਆ ਜਾ ਚੁੱਕਿਆ ਹੈ। ਇਨ੍ਹਾਂ ਹੀ ਨਹੀਂ ਇਸ ਵਾਰ ਲੁਟੇਰਿਆਂ ਨੇ ਮਾਲਕ ਨੂੰ ਵੀ ਹਥੌੜੇ ਮਾਰ ਜ਼ਖਮੀ ਕਰ ਦਿੱਤਾ ਪਰ ਚੰਗੀ ਕਿਸਮਤ ਰਹੀ ਕਿ ਮਾਲਕ ਇਸ ਦੌਰਾਨ ਕਿਸੇ ਤਰੀਕੇ ਅਲਾਰਮ ਵਜਾਉਣ ਤੇ ਫੋਗ ਕੈਨਨ ਚਲਾੳੇਣ ਵਿੱਚ ਸਫਲ ਹੋ ਗਿਆ ਜਿਸ ਮਗਰੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।