ਆਕਲੈਂਡ ਦੇ ਇੱਕ ਰੈਸਟੋਰੈਂਟ ਵਿੱਚ ਬੀਤੇ ਮਹੀਨੇ ਇੱਕ ਵਿਅਕਤੀ ਵੱਲੋ ਲੁੱਟ ਦੀ ਨਾਕਾਮਯਾਬ ਕੋਸ਼ਿਸ ਕੀਤੀ ਗਈ ਸੀ, ਜਿਸ ਦੇ ਸਬੰਧ ਵਿੱਚ ਹੁਣ ਪੁਲਿਸ ਨੇ ਰੈਸਟੋਰੈਂਟ ਤੋਂ ਖਾਲੀ ਹੱਥ ਭੱਜ ਰਹੇ ਇੱਕ ਵਿਅਕਤੀ ਦੀ ਫੁਟੇਜ ਜਾਰੀ ਕੀਤੀ ਹੈ। ਦਰਅਸਲ ਇਹ ਘਟਨਾ 24 ਮਈ ਦੀ ਹੈ। ਇਹ ਆਦਮੀ ਸਵੇਰੇ ਲੱਗਭਗ 7.50 ਵਜੇ ਨਿਊ ਲਿਨ ਦੇ ਬ੍ਰਿਕਲੇਨ ਰੈਸਟੋਰੈਂਟ ਪਹੁੰਚਿਆ ਜਿੱਥੇ ਅੰਦਰ ਦੋ ਕਰਮਚਾਰੀ ਦਿਨ ਲਈ ਤਿਆਰੀ ਕਰ ਰਹੇ ਸਨ। ਜਦੋਂ ਲੁੱਟ ਦੀ ਨੀਅਤ ਨਾਲ ਆਏ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਤੋਂ ਬਾਅਦ ਇੱਕ ਕਰਮਚਾਰੀ ਨੇ ਉਸ ਨੂੰ ਅੰਦਰ ਜਾਣ ਦਿੱਤਾ, ਤਾਂ ਉਸ ਆਦਮੀ ਨੇ ਉਨ੍ਹਾਂ ਚੋਂ ਇੱਕ ਨੂੰ ਫਰੀਜ਼ਰ ਵਿੱਚ ਬੰਦ ਕਰ ਦਿੱਤਾ ਅਤੇ ਫਿਰ ਦੂਜੇ ਕਾਮੇ ਨੂੰ ਬੰਦੂਕ ਦੀ ਨੋਕ ‘ਤੇ ਧਮਕੀ ਦਿੱਤੀ ਅਤੇ ਲੁੱਟ ਕਰਨ ਦੀ ਕੋਸ਼ਿਸ ਕੀਤੀ।
ਹਾਲਾਂਕਿ, ਜਦੋਂ ਦੋਸ਼ੀ ਲੁੱਟ ਕਰਨ ਵਿੱਚ ਨਾਕਾਮਯਾਬ ਹੋ ਰਿਹਾ ਸੀ, ਤਾਂ ਉਹ ਉਥੋਂ ਭੱਜ ਨਿਕਲਿਆ। ਪੁਲਿਸ ਨੇ ਅੱਜ ਇੱਕ ਬਿਆਨ ਵਿੱਚ ਕਿਹਾ, “ਸਟਾਫ ਮੈਂਬਰ ਜ਼ਖਮੀ ਸੁਰੱਖਿਅਤ ਹਨ ਪਰ ਇਸ ਘਟਨਾ ਤੋਂ ਬਾਅਦ ਉਹ ਬਹੁਤ ਡਰੇ ਹੋਏ ਹਨ।” ਪੁਲਿਸ ਨੇ ਫੁਟੇਜ ਜਾਰੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਇਸ ਵਿਅਕਤੀ ਨੂੰ ਦੇਖਿਆ ਹੈ ਜਾਂ ਦੇਖਦਾ ਹੈ ਤਾਂ ਤੁਰੰਤ ਹੀ ਪੁਲਿਸ ਨੂੰ ਜਾਣਕਰੀ ਦਿੱਤੀ ਜਾਵੇ।