ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਮੰਗਲਵਾਰ ਨੂੰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ, ਮੀਡੀਆ ਰਿਪੋਰਟਾਂ ਦੇ ਅਨੁਸਾਰ ਹਮਲਾਵਰਾਂ ਨੇ ਰਾਸ਼ਟਰਪਤੀ ‘ਤੇ ਚਾਕੂ ਨਾਲ ਵਾਰ ਕੀਤਾ ਹੈ। ਰਾਜਧਾਨੀ ਬਾਮਕੋ ਦੀ ਇੱਕ ਵੱਡੀ ਮਸਜਿਦ ਵਿੱਚ ਨਮਾਜ਼ ਦੌਰਾਨ ਇੱਕ ਏਐਫਪੀ ਦੇ ਪੱਤਰਕਾਰ ਨੇ ਦੋ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਨੂੰ ਰਾਸ਼ਟਰਪਤੀ ਅਸੀਮੀ ਗੋਇਤਾ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਵੇਖਿਆ ਹੈ।
ਰਾਸ਼ਟਰਪਤੀ ਉੱਤੇ ਇਹ ਹਮਲਾ ਇਸਲਾਮੀ ਤਿਉਹਾਰ ਈਦ-ਅਲ-ਅਦਾ ਦੌਰਾਨ ਕੀਤਾ ਗਿਆ ਹੈ। ਪੱਤਰਕਾਰ ਦੇ ਅਨੁਸਾਰ ਰਾਸ਼ਟਰਪਤੀ ਗੋਇਤਾ ਨੂੰ ਘਟਨਾ ਸਥਾਨ ਤੋਂ ਲੈ ਜਾਇਆ ਗਿਆ ਹੈ।