ਮਸ਼ਹੂਰ ਗਾਇਕ ਸੋਨੂੰ ਨਿਗਮ ‘ਤੇ ਸੋਮਵਾਰ ਸ਼ਾਮ ਮੁੰਬਈ ਦੇ ਚੇਂਬੂਰ ਇਲਾਕੇ ‘ਚ ਹਮਲਾ ਹੋਇਆ ਹੈ। ਗਾਇਕ ‘ਤੇ ਇਹ ਹਮਲਾ ਇੱਕ ਸੰਗੀਤ ਸਮਾਗਮ ਦੌਰਾਨ ਹੋਇਆ ਹੈ। ਘਟਨਾ ਸਮੇਂ ਉਨ੍ਹਾਂ ਦਾ ਇੱਕ ਦੋਸਤ ਵੀ ਉਨ੍ਹਾਂ ਨਾਲ ਸੀ। ਇਸ ਦੌਰਾਨ ਸੋਨੂੰ ਨਿਗਮ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਬਚਾਇਆ। ਫਿਲਹਾਲ ਉਨ੍ਹਾਂ ਨੂੰ ਚੇਂਬੂਰ ਦੇ ਜੈਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੋਨੂੰ ਨਿਗਮ ਨਾਲ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਟੇਜ ਤੋਂ ਹੇਠਾਂ ਉਤਰਦੇ ਸਮੇਂ ਕੁੱਝ ਅਣਪਛਾਤੇ ਲੋਕਾਂ ਨੇ ਸੋਨੂੰ ਨਿਗਮ ਅਤੇ ਉਸ ਦੇ ਦੋਸਤ ਨਾਲ ਲੜਾਈ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਦੌਰਾਨ ਬਾਡੀਗਾਰਡ ਨੇ ਆ ਕੇ ਸੋਨੂੰ ਅਤੇ ਉਸ ਦੇ ਦੋਸਤ ਨੂੰ ਬਚਾਇਆ।
