ਵੀਰਵਾਰ ਸਵੇਰੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਆਕਲੈਂਡ ਚੋਣ ਦਫਤਰ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦਫ਼ਤਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਾਣਕਾਰੀ ਮੁਤਾਬਿਕ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਤਲਵਾਰ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਜਦੋਂ ਮੌਰਨਿੰਗਸਾਈਡ ਸਥਿਤ ਦਫ਼ਤਰ ਦੀ ਖਿੜਕੀ ਵਿੱਚੋਂ ਕੋਈ ਵਸਤੂ ਸੁੱਟੀ ਗਈ। ਉਸ ਸਮੇਂ ਇਮਾਰਤ ਵਿੱਚ ਕੋਈ ਨਹੀਂ ਸੀ। ਬਾਅਦ ‘ਚ ਨਿਊ ਨਾਰਥ ਰੋਡ ‘ਤੇ ਦਫਤਰ ਦੇ ਬਾਹਰ ਪਈ ਤਲਵਾਰ ਦੀ ਫੋਟੋ ਵੀ ਸਾਹਮਣੇ ਆਈ ਹੈ।
ਪੁਲਿਸ ਨੇ ਕਿਹਾ, “ਕਿਸੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਇਮਾਰਤ ਉਸ ਸਮੇਂ ਖਾਲੀ ਸੀ। ਇੱਕ ਸੀਨ ਦੀ ਜਾਂਚ ਕੀਤੀ ਜਾਵੇਗੀ ਅਤੇ ਪੁੱਛਗਿੱਛ ਜਾਰੀ ਹੈ।” ਹਾਲਾਂਕਿ ਦਫਤਰ ‘ਤੇ ਹਮਲੇ ਤੋਂ ਬਾਅਦ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇੱਕ 57 ਸਾਲਾ ਔਰਤ ਨੂੰ ਕੋਟਸਵਿਲੇ ਦੀ ਇੱਕ ਪ੍ਰਾਪਰਟੀ ਤੋਂ ਗ੍ਰਿਫਤਾਰ ਕੀਤਾ ਹੈ।