ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਇੱਕ ਵਾਰ ਫਿਰ ਅਗਲੀ ਤਰੀਕ ਲਈ ਟਾਲ ਦਿੱਤੀ ਗਈ ਹੈ। 13 ਅਕਤੂਬਰ ਨੂੰ ਬੁੱਧਵਾਰ ਨੂੰ ਸੈਸ਼ਨ ਕੋਰਟ ਵਿੱਚ ਹੋਈ ਸੁਣਵਾਈ ਵਿੱਚ ਆਰੀਅਨ ਨੂੰ ਜ਼ਮਾਨਤ ਨਹੀਂ ਮਿਲ ਸਕੀ। ਆਰੀਅਨ ਨੂੰ ਇੱਕ ਹੋਰ ਰਾਤ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ। ਅਦਾਲਤ ਵਿੱਚ ਆਰੀਅਨ ਦੇ ਵਕੀਲ ਅਤੇ ਐਨਸੀਬੀ ਦਰਮਿਆਨ ਲੰਮੀ ਬਹਿਸ ਤੋਂ ਬਾਅਦ ਅਦਾਲਤ ਨੇ ਆਰੀਅਨ ਦੀ ਜ਼ਮਾਨਤ ਬਾਰੇ ਆਪਣਾ ਫੈਸਲਾ ਅਗਲੇ ਦਿਨ ਲਈ ਰਾਖਵਾਂ ਰੱਖ ਲਿਆ ਹੈ।
ਜ਼ਮਾਨਤ ਦੀ ਸੁਣਵਾਈ ਸੈਸ਼ਨ ਕੋਰਟ ਵਿੱਚ ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਐਨਸੀਬੀ ਅਤੇ ਆਰੀਅਨ ਦੇ ਵਕੀਲ ਨੇ ਆਰੀਅਨ ਦੀ ਜ਼ਮਾਨਤ ‘ਤੇ ਦਲੀਲਾਂ ਪੇਸ਼ ਕੀਤੀਆਂ। ਇਹ ਸੁਣਵਾਈ ਸ਼ਾਮ 6.45 ਵਜੇ ਤੱਕ ਚੱਲੀ। ਹੁਣ ਅਦਾਲਤ ਆਰੀਅਨ ਖਾਨ ਦੀ ਜ਼ਮਾਨਤ ‘ਤੇ 14 ਅਕਤੂਬਰ ਯਾਨੀ ਵੀਰਵਾਰ ਨੂੰ ਆਪਣਾ ਫੈਸਲਾ ਦੇਵੇਗੀ।