ਮੁੰਬਈ ਕਰੂਜ਼ ਸ਼ਿਪ ਡਰੱਗਜ਼ ਮਾਮਲੇ ‘ਚ 28 ਦਿਨਾਂ ਦੀ ਕੈਦ ਤੋਂ ਬਾਅਦ ਆਰੀਅਨ ਖਾਨ ਸ਼ਨੀਵਾਰ ਨੂੰ ਆਰਥਰ ਰੋਡ ਜੇਲ ‘ਚੋਂ ਰਿਹਾਅ ਹੋ ਗਿਆ ਹੈ। ਆਰੀਅਨ ਖਾਨ ਦੀ ਰਿਹਾਈ ਦੇ ਦਸਤਾਵੇਜ਼ ਸ਼ਨੀਵਾਰ ਸਵੇਰੇ 5.30 ਵਜੇ ਜ਼ਮਾਨਤ ਲੈਟਰ ਬਾਕਸ ਵਿੱਚ ਪਾ ਦਿੱਤੇ ਗਏ ਸਨ। ਇਸ ਦੇ ਨਾਲ ਹੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਇਸ ਤੋਂ ਬਾਅਦ ਆਰੀਅਨ ਖਾਨ ਨੂੰ ਕੁੱਝ ਘੰਟਿਆਂ ‘ਚ ਹੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।ਹਾਲਾਂਕਿ ਜ਼ਮਾਨਤ ਦੇ ਕਾਗਜ਼ ਸਮੇਂ ਸਿਰ ਨਾ ਮਿਲਣ ਕਾਰਨ ਸ਼ੁੱਕਰਵਾਰ ਨੂੰ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ।
ਇਸ ਤੋਂ ਬਾਅਦ ਆਰੀਅਨ ਸਿੱਧੇ ਪਿਤਾ ਸ਼ਾਹਰੁਖ ਖਾਨ ਨਾਲ ਉਨ੍ਹਾਂ ਦੇ ਘਰ ‘ਮੰਨਤ’ ਪਹੁੰਚੇ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਖੁਦ ਆਪਣੇ ਕਾਫਲੇ ਨਾਲ ਆਰੀਅਨ ਖਾਨ ਨੂੰ ਲੈਣ ਆਰਥਰ ਰੋਡ ਜੇਲ ਪਹੁੰਚੇ ਸੀ। ਸ਼ਾਹਰੁਖ ਦੇ ਘਰ ਮੰਨਤ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਮੌਜੂਦ ਹਨ। ਆਰਥਰ ਰੋਡ ਜੇਲ ਦੇ ਅਧਿਕਾਰੀ ਮੁਤਾਬਕ ਆਰੀਅਨ ਖਾਨ ਆਪਣੀ ਰਿਹਾਈ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਹੋਰ ਕੈਦੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਆਰੀਅਨ ਨੇ ਅਧਿਕਾਰੀਆਂ ਤੋਂ ਰਿਹਾਈ ਦਾ ਸਮਾਂ ਪੁੱਛਿਆ ਸੀ। ਆਰੀਅਨ ਖਾਨ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਗਿਆ। ਆਰੀਅਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ ਹੈ। ਸ਼ਾਹਰੁਖ ਦੇ ਲਾਡਲੇ ਲਈ ਇਹ ਆਸਾਨ ਨਹੀਂ ਸੀ। ਅੱਗੇ ਦਾ ਰਸਤਾ ਵੀ ਆਸਾਨ ਨਹੀਂ ਹੈ, ਕਿਉਂਕਿ ਆਰੀਅਨ ਨੂੰ ਸਿਰਫ ਜ਼ਮਾਨਤ ਮਿਲੀ ਹੈ, ਕੇਸ ਤੋਂ ਛੁਟਕਾਰਾ ਨਹੀਂ ਮਿਲਿਆ।