ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਨੂੰ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਨੇ ਰੈਵ ਪਾਰਟੀ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ। ਆਰੀਅਨ ਆਪਣੇ ਦੋਸਤਾਂ ਨਾਲ ਕਰੂਜ਼ ਸਮੁੰਦਰੀ ਜਹਾਜ਼ ਕੋਰਡੇਲੀਆ ਦਿ ਇਮਪ੍ਰੈਸ ਤੇ ਸਵਾਰ ਸੀ ਅਤੇ ਮੁੰਬਈ ਤੋਂ ਗੋਆ ਜਾ ਰਿਹਾ ਸੀ। ਉਸ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਮੇਤ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਸੀਬੀ ਨੇ ਆਰੀਅਨ ਦੇ ਨਾਲ ਸੱਤ ਹੋਰਨਾਂ ਦਾ 11 ਅਕਤੂਬਰ ਤੱਕ ਰਿਮਾਂਡ ਮੰਗਿਆ ਹੈ। ਅਦਾਲਤ ਨੇ ਆਰੀਅਨ ਨੂੰ 7 ਅਕਤੂਬਰ ਤੱਕ ਐਨਸੀਬੀ ਰਿਮਾਂਡ ‘ਤੇ ਦਿੱਤਾ ਹੈ।
ਆਰੀਅਨ ਅਤੇ ਹੋਰਾਂ ‘ਤੇ “ਐਨਡੀਪੀਐਸ (ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟੈਂਸਜ਼) ਐਕਟ 1985 ਦੇ ਅਧੀਨ ਵਰਜਿਤ ਦਵਾਈਆਂ ਦੀ ਖਪਤ, ਵਿਕਰੀ ਅਤੇ ਖਰੀਦਦਾਰੀ ਵਿੱਚ ਸ਼ਾਮਿਲ ਹੋਣ” ਦਾ ਦੋਸ਼ ਹੈ। ਐਨਸੀਬੀ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੀਅਨ ਉੱਤੇ ਸਿਰਫ ਗੈਰਕਨੂੰਨੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਲੱਗੇਗਾ। ਜਾਂਚ ਅਧਿਕਾਰੀ ਹੋਰ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਆਰੀਅਨ ‘ਤੇ ਐਨਡੀਪੀਐਸ ਐਕਟ ਦੇ ਤਹਿਤ ਧਾਰਾ 8 (ਸੀ), 20 (ਬੀ), 27 ਅਤੇ 35 ਦੇ ਤਹਿਤ ਦੋਸ਼ ਲਗਾਏ ਗਏ ਹਨ। ਕੁੱਝ ਮੀਡੀਆਂ ਰਿਪੋਰਟਸ ਵਿੱਚ ਦਾਅਵਾ ਕੀਤਾ ਜਾਂ ਰਿਹਾ ਹੈ ਕਿ 6 ਮਹੀਨੇ ਜਾਂ ਇੱਕ ਸਾਲ ਤੱਕ ਦੀ ਸਜ਼ਾ ਵੀ ਸੁਣਾਈ ਜਾਂ ਸਕਦੀ ਹੈ।