ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਖਿਲਾਫ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜਨਤਕ ਤੌਰ ‘ਤੇ ਲਟਕਾ ਦਿੱਤਾ ਜਾਵੇ। ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ, ਜੇਕਰ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਦਿਨ ਮੇਰੇ ਖਿਲਾਫ ਇੱਕ ਪੈਸੇ ਦਾ ਭ੍ਰਿਸ਼ਟਾਚਾਰ ਪਾਇਆ ਗਿਆ, ਮੈਨੂੰ ਸ਼ਰੇਆਮ ਲਟਕਾ ਦਿਓ ਪਰ ਇਹ ਨਿੱਤ ਦਾ ਤਮਾਸ਼ਾ ਬੰਦ ਕਰੋ। ਮੇਰੇ ਮਗਰ ਸੀਬੀਆਈ, ਈਡੀ, ਇਨਕਮ ਟੈਕਸ ਅਤੇ ਪੁਲਿਸ ਲਗਾ ਦਿੱਤੀ ਗਈ ਹੈ, ਕਿਉਂ? ਮਕਸਦ ਸਿਰਫ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਕੇਜਰੀਵਾਲ ਨੂੰ ਚੋਰ ਸਾਬਿਤ ਕਰਨਾ ਹੈ। ਇਹ ਸਾਬਿਤ ਕਰਨਾ ਹੈ ਕਿ ਮੈਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਾਂ।
“Modi जी,
जिस दिन Kejriwal के खिलाफ़ एक नए पैसे का भ्रष्टाचार मिल जाए, चौराहे पर फांसी दे देना।
लेकिन ये रोज़-रोज़ की नौटंकी बंद करो।”
—CM @ArvindKejriwal pic.twitter.com/RFxMN5e0Dd
— AAP (@AamAadmiParty) May 5, 2023