ਬੀਤੇ ਇੰਡੀਅਨ ਨਿਊਜ਼ ਲਿੰਕ ਅਖਬਾਰ ਵੱਲੋਂ 7ਵਾਂ ਸਲਾਨਾ ਸਪੋਰਟਸ, ਕਮਿਊਨਿਟੀ, ਆਰਟਸ ਅਤੇ ਕਲਚਰਲ ਐਵਾਰਡ ਸਮਾਗਮ ਮਹਾਤਮਾ ਗਾਂਧੀ ਸੈਂਟਰ ਵਿਖੇ ਕਰਵਾਇਆ ਗਿਆ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਵਾਲਿਆਂ ਲੋਕਾਂ ਨੂੰ ਇੰਡੀਅਨ ਨਿਊਜ਼ ਲਿੰਕ ਵੱਲੋ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ Excellence in service To Community ਐਵਾਰਡ ਦੇ ਨਾਲ INDO SPICE WORLD LIMITED ਤੋਂ ਤੀਰਥ ਸਿੰਘ ਅਟਵਾਲ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਇਸ ਦੌਰਾਨ ਚੈਰਿਟੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਨੂੰ Excellence in service to various communities ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਣਵੀਰ ਸਿੰਘ ਲਾਲੀ ਨੂੰ ਵੀ Excellence in service to various communities ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਦੌਰਾਨ ਇੰਡੀਅਨ ਨਿਊਜ਼ ਲਿੰਕ ਵੱਲੋ ਦਵਿੰਦਰ ਸਿੰਘ ਝੱਮਟ ਨੂੰ service to sports and reaction ਐਵਾਰਡ ਦੇ ਨਾਲ ਨਵਾਜਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੱਖ ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲਿਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ ਹੈ। ਇੰਡੀਅਨ ਨਿਊਜ਼ ਲਿੰਕ ਅਖਬਾਰ ਵੱਲੋਂ ਹਰ ਸਾਲ ਇਸ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦੌਰਾਨ ਯੂਰਪੀਅਨ, ਮਾਓਰੀ, Pacific Islands, ਭਾਰਤੀ, ਫਿਜੀ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀਲੰਕਾ ਅਤੇ ਨੇਪਾਲੀ ਭਾਈਚਾਰਿਆਂ ਦੇ ਲੱਗਭਗ 700 ਪੁਰਸ਼ ਅਤੇ ਮਹਿਲਾਵਾਂ ਇਸ ਆਯੋਜਿਤ ਸੱਤਵੇਂ ਸਾਲਾਨਾ ਭਾਰਤੀ ਨਿਊਜ਼ ਲਿੰਕ ਖੇਡਾਂ, ਕਮਿਊਨਟੀ , ਕਲਾ ਅਤੇ ਸਭਿਆਚਾਰ ਪੁਰਸਕਾਰਾਂ ਵਿੱਚ ਜੇਤੂਆਂ ਦੀ ਪ੍ਰਸ਼ੰਸਾ ਕਰਨ ਲਈ ਇਕੱਠੇ ਹੋਏ।