[gtranslate]

ਪੰਜਾਬ ਦਾ ਅਰਸ਼ਦੀਪ ਸਿੰਘ ਹੁਣ ਨੈਸ਼ਨਲ ਟੀਮ ਲਈ ਦਿਖਾਏਗਾ ਕਮਾਲ, ਪੜ੍ਹੋ Selection ‘ਤੇ ਕੀ ਬੋਲੇ CM ਮਾਨ

arshdeep singh selected in indian team

ਮੋਹਾਲੀ ਦੇ ਅਰਸ਼ਦੀਪ ਸਿੰਘ (23) ਨੂੰ ਆਈ.ਪੀ.ਐੱਲ.-15 ਦੇ ਆਪਣੇ ਚੌਥੇ ਸੀਜ਼ਨ ‘ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ‘ਚ ਖੇਡਣ ਦਾ ਮੌਕਾ ਮਿਲਿਆ। ਉਹ 2019 ਤੋਂ ਆਈਪੀਐਲ ਖੇਡ ਰਿਹਾ ਹੈ ਅਤੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਸੀ। ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖਦੇ ਹੋਏ ਅਰਸ਼ਦੀਪ ਨੂੰ ਸਾਰੇ 14 ਮੈਚਾਂ ‘ਚ ਖਿਡਾਇਆ ਗਿਆ ਸੀ। ਇਨ੍ਹਾਂ ਮੈਚਾਂ ‘ਚ ਅਰਸ਼ਦੀਪ ਨੇ 50 ਓਵਰਾਂ ‘ਚ 385 ਦੌੜਾਂ ਦੇ ਕੇ 10 ਵਿਕਟਾਂ ਲਈਆਂ ਹਨ। ਅਰਸ਼ਦੀਪ ਦਾ ਸਰਵੋਤਮ ਪ੍ਰਦਰਸ਼ਨ 37 ਦੌੜਾਂ ‘ਤੇ 3 ਵਿਕਟਾਂ ਰਿਹਾ।

ਅਰਸ਼ਦੀਪ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਸ ਨੂੰ ਭਾਰਤੀ ਟੀਮ ‘ਚ ਜਗ੍ਹਾ ਦਿੱਤੀ ਹੈ। ਉਹ ਦੱਖਣੀ ਅਫਰੀਕਾ ਖਿਲਾਫ 9 ਜੂਨ ਤੋਂ ਸ਼ੁਰੂ ਹੋਣ ਵਾਲੀ ਟੀ-20 ਘਰੇਲੂ ਸੀਰੀਜ਼ ‘ਚ ਖੇਡੇਗਾ। ਅਰਸ਼ਦੀਪ ਦੀ ਪ੍ਰਾਪਤੀ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਸ਼ਦੀਪ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਖਰੜ ਦੇ ਸਾਡੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਜਾਣ ‘ਤੇ ਵਧਾਈ! ਇਸੇ ਤਰ੍ਹਾਂ ਮਿਹਨਤ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕਰੋ…ਖ਼ੂਬ ਤਰੱਕੀਆਂ ਕਰੋ…ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ।

Leave a Reply

Your email address will not be published. Required fields are marked *