ਆਈਸੀਸੀ ਨੇ ਸਾਲ 2024 ਦੇ ਪੁਰਸ਼ ਟੀ-20 ਕ੍ਰਿਕਟਰ ਦੇ ਨਾਮ ਦਾ ਐਲਾਨ ਕੀਤਾ ਹੈ। ਇਸ ਐਵਾਰਡ ਲਈ 4 ਖਿਡਾਰੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਭਾਰਤ ਦੇ ਅਰਸ਼ਦੀਪ ਸਿੰਘ, ਪਾਕਿਸਤਾਨ ਦੇ ਬਾਬਰ ਆਜ਼ਮ, ਆਸਟਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਸ਼ਾਮਿਲ ਸਨ। ਅਰਸ਼ਦੀਪ ਸਿੰਘ ਨੇ ਇਨ੍ਹਾਂ ਸਾਰੇ ਸਟਾਰ ਖਿਡਾਰੀਆਂ ਨੂੰ ਹਰਾ ਕੇ ਇਹ ਵੱਡਾ ਐਵਾਰਡ ਜਿੱਤਿਆ ਹੈ। ਅਰਸ਼ਦੀਪ ਸਿੰਘ ਨੇ ਪਿਛਲੇ ਸਮੇਂ ਵਿੱਚ ਟੀ-20 ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਹੁਣ ਅਰਸ਼ਦੀਪ ਨੂੰ ਇਸ ਯਾਦਗਾਰ ਪ੍ਰਦਰਸ਼ਨ ਦਾ ਇਨਾਮ ਆਈਸੀਸੀ ਐਵਾਰਡ ਨਾਲ ਮਿਲਿਆ ਹੈ।
https://x.com/BCCI/status/1883110386645528604