ਬੀਤੇ ਦਿਨ ਏਸ਼ੀਆ ਕੱਪ 2022 ਦੇ ਸੁਪਰ 4 ਦੇ ਮੈਚ ਵਿੱਚ ਭਾਰਤ ਨੂੰ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੀਲੰਕਾ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤ ਨੂੰ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਟ੍ਰੋਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾ ਖਿਲਾਫ ਮਿਲੀ ਹਾਰ ਤੋਂ ਬਾਅਦ ਵੀ ਅਰਸ਼ਦੀਪ ਨੂੰ ਨਿਸ਼ਾਨਾ ਬਣਾਇਆ ਗਿਆ। ਜੇਕਰ ਅਸੀਂ ਇਕਾਨਮੀ ਰੇਟ ‘ਤੇ ਨਜ਼ਰ ਮਾਰੀਏ ਤਾਂ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਹੁਣ ਤੱਕ ਅਰਸ਼ਦੀਪ ਸਭ ਤੋਂ ਵਧੀਆ ਰਿਹਾ ਹੈ।
ਅਰਸ਼ਦੀਪ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਡੈਥ ਓਵਰਾਂ ਵਿੱਚ ਗੇਂਦਬਾਜ਼ੀ ਕਰਨ ਵਾਲਾ ਸਰਵੋਤਮ ਗੇਂਦਬਾਜ਼ ਰਿਹਾ ਹੈ। ਉਸ ਕੋਲ ਸਭ ਤੋਂ ਵਧੀਆ ਇਕਾਨਮੀ ਦਰ ਸੀ। ਅਰਸ਼ਦੀਪ ਨੇ ਇਸ ਮਾਮਲੇ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਸਿਰਫ 4 ਭਾਰਤੀ ਗੇਂਦਬਾਜ਼ਾਂ ਨੇ ਡੈਥ ਓਵਰਾਂ ‘ਚ 5 ਤੋਂ ਜ਼ਿਆਦਾ ਓਵਰ ਕੀਤੇ ਹਨ ਅਤੇ ਇਸ ‘ਚ ਅਰਸ਼ਦੀਪ ਦੀ ਸਭ ਤੋਂ ਵਧੀਆ ਇਕਾਨਮੀ ਹੈ। ਜਦਕਿ ਭੁਵੀ ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ।
ਟੀ-20 ਵਿਸ਼ਵ ਕੱਪ 2021 ਤੋਂ ਬਾਅਦ, ਸਿਰਫ 4 ਭਾਰਤੀ ਗੇਂਦਬਾਜ਼ਾਂ ਨੇ ਟੀ-20 ਡੈਥਓਵਰਾਂ ਵਿੱਚ 5 ਤੋਂ ਵੱਧ ਓਵਰ ਗੇਂਦਬਾਜ਼ੀ ਕੀਤੀ। ਇਸ ਵਿੱਚ ਅਰਸ਼ਦੀਪ, ਭੁਵਨੇਸ਼ਵਰ, ਹਰਸ਼ਲ ਪਟੇਲ ਅਤੇ ਅਵੇਸ਼ ਖਾਨ ਸ਼ਾਮਿਲ ਹਨ। ਅਵੇਸ਼ ਨੂੰ ਏਸ਼ੀਆ ਕੱਪ ਲਈ ਟੀਮ ਇੰਡੀਆ ‘ਚ ਵੀ ਜਗ੍ਹਾ ਮਿਲੀ ਹੈ। ਪਰ ਉਹ ਕੁੱਝ ਖਾਸ ਨਹੀਂ ਕਰ ਸਕਿਆ। ਇਸ ਤੋਂ ਬਾਅਦ ਬੀਮਾਰੀ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।
ਭਾਰਤੀ ਗੇਂਦਬਾਜ਼ਾਂ ਦੀ ਇਕਾਨਮੀ ਰੇਟ :
ਅਰਸ਼ਦੀਪ ਸਿੰਘ – 6.51
ਭੁਵਨੇਸ਼ਵਰ ਕੁਮਾਰ – 10.08
ਹਰਸ਼ਲ ਪਟੇਲ – 11.12
ਅਵੇਸ਼ ਖਾਨ – 18.00