ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਸਾਊਥੈਂਪਟਨ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਇਸ ਮੈਚ ਲਈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੈਦਾਨ ਵਿੱਚ ਉਤਰ ਰਹੀ ਹੈ। ਭਾਰਤ ਨੇ ਇਸ ਮੈਚ ਲਈ ਅਰਸ਼ਦੀਪ ਸਿੰਘ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਹੈ। ਅਰਸ਼ਦੀਪ ਭਾਰਤ ਲਈ ਆਪਣਾ ਪਹਿਲਾ ਮੈਚ ਖੇਡ ਰਿਹਾ ਹੈ। ਉਸ ਨੇ ਆਈਪੀਐਲ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਅਰਸ਼ਦੀਪ ਨੂੰ ਭਾਰਤ ਦੀ ਟੀ-20 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
Congratulations to @arshdeepsinghh who is all set to make his T20I debut for #TeamIndia
He receives his cap from Captain @ImRo45#ENGvIND pic.twitter.com/2YOY15GwRj
— BCCI (@BCCI) July 7, 2022
ਖੱਬੇ ਹੱਥ ਦਾ ਮੀਡੀਆ ਤੇਜ਼ ਗੇਂਦਬਾਜ਼ ਅਰਸ਼ਦੀਪ ਆਈਪੀਐਲ 2022 ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਸੀ। ਅਰਸ਼ਦੀਪ ਨੇ ਇਸ ਸੀਜ਼ਨ ‘ਚ 14 ਮੈਚਾਂ ‘ਚ 10 ਵਿਕਟਾਂ ਲਈਆਂ ਸਨ। ਇਸ ਸੀਜ਼ਨ ਵਿੱਚ ਅਰਸ਼ਦੀਪ ਦਾ ਸਰਵੋਤਮ ਪ੍ਰਦਰਸ਼ਨ 37 ਦੌੜਾਂ ਦੇ ਕੇ 3 ਵਿਕਟਾਂ ਰਿਹਾ ਸੀ। ਅਰਸ਼ ਨੇ IPL 2022 ਵਿੱਚ ਭਾਵੇਂ ਹੀ ਜ਼ਿਆਦਾ ਵਿਕਟਾਂ ਨਾ ਲਈਆਂ ਹੋਣ, ਪਰ ਅਰਸ਼ ਦੀ ਗੇਂਦਬਾਜ਼ੀ ਬਹੁਤ ਪ੍ਰਭਾਵਸ਼ਾਲੀ ਸੀ। ਇਸ ਕਾਰਨ ਉਹ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ‘ਚ ਸਫਲ ਰਿਹਾ। ਅਰਸ਼ਦੀਪ ਨੂੰ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ ਦੀ ਪਲੇਇੰਗ ਇਲੈਵਨ ‘ਚ ਸ਼ਾਮਿਲ ਕੀਤਾ ਗਿਆ ਹੈ।
ਅਰਸ਼ਦੀਪ ਨੇ ਹੁਣ ਤੱਕ 49 ਟੀ-20 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ 52 ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਫਾਰਮੈਟ ਵਿੱਚ ਅਰਸ਼ਦੀਪ ਦਾ ਸਰਵੋਤਮ ਪ੍ਰਦਰਸ਼ਨ 32 ਦੌੜਾਂ ਦੇ ਕੇ 5 ਵਿਕਟਾਂ ਰਿਹਾ ਹੈ। ਉਸ ਨੇ ਲਿਸਟ ਏ ‘ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਰਸ਼ਦੀਪ ਨੇ ਲਿਸਟ ਏ ਦੇ 17 ਮੈਚਾਂ ਵਿੱਚ 21 ਵਿਕਟਾਂ ਲਈਆਂ ਹਨ। ਜਦਕਿ ਪਹਿਲੀ ਸ਼੍ਰੇਣੀ ਮੈਚਾਂ ਦੀਆਂ 10 ਪਾਰੀਆਂ ‘ਚ 21 ਵਿਕਟਾਂ ਲਈਆਂ ਹਨ।