ਆਕਲੈਂਡ ਪੁਲਿਸ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਸ਼ਹਿਰ ‘ਚ ਖੌਰੂ ਪਾਉਂਦੇ ਕਬਾਇਲੀ ਗੈਂਗ ਦੇ ਮੈਂਬਰਾਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਛੇ ਮੋਟਰਸਾਈਕਲ ਜ਼ਬਤ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਕਰੀਬ 6 ਵਜੇ ਪੋਕੇਨੋ ਨੇੜੇ ਸਟੇਟ ਹਾਈਵੇਅ 1 ‘ਤੇ ਇਸ ਟੋਲੇ ਨੂੰ ਤੇਜ਼ ਰਫਤਾਰ ਨਾਲ ਜਾਂਦੇ ਦੇਖਿਆ ਸੀ। ਇੰਸਪੈਕਟਰ ਟੋਨੀ ਵੈਕਲਿਨ ਨੇ ਕਿਹਾ, “ਉਹ ਤੇਜ਼ ਰਫਤਾਰ ‘ਤੇ ਖਤਰਨਾਕ ਢੰਗ ਨਾਲ ਬਾਈਕ ਚਲਾ ਰਹੇ ਸਨ ਅਤੇ ਆਪਣੇ ਲਾਪਰਵਾਹੀ ਵਾਲੇ ਵਿਵਹਾਰ ਨਾਲ ਸੜਕ ਉਪਭੋਗਤਾਵਾਂ ਨੂੰ ਡਰਾ ਰਹੇ ਸਨ।” ਵੈਕਲਿਨ ਨੇ ਕਿਹਾ ਕਿ, “ਹੋਰ ਮੋਟਰਸਾਈਕਲਾਂ ਅਤੇ ਸਵਾਰਾਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਜਾਰੀ ਹੈ।”
![arrests bikes seized after](https://www.sadeaalaradio.co.nz/wp-content/uploads/2024/10/WhatsApp-Image-2024-10-11-at-8.28.35-AM-950x534.jpeg)