ਆਕਲੈਂਡ ਵਿੱਚ ਇੱਕ ਟ੍ਰੈਫਿਕ ਸਟਾਪ ‘ਤੇ ਰੁਕਣ ਤੋਂ ਬਾਅਦ ਇੱਕ ਵਾਹਨ ਦੇ ਅੰਦਰੋਂ ਇੱਕ ਲੋਡਡ ਬੰਦੂਕ, ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਦੋ ਲੋਕਾਂ ਨੂੰ ਵੀ ਰਾਤ ਵੇਲੇ ਗ੍ਰਿਫਤਾਰ ਕੀਤਾ ਸੀ। ਇਹ ਮਾਮਲਾ ਰਾਤ 11.18 ਵਜੇ ਦੇ ਕਰੀਬ ਸੈਂਟਰਲ ਆਕਲੈਂਡ ਦੇ ਗ੍ਰੇਅਜ਼ ਐਵੇਨਿਊ ਤੋਂ ਸਾਹਮਣੇ ਆਇਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਫ੍ਰੈਂਡ ਨੇ ਕਿਹਾ, “ਵਾਹਨ ਦੇ ਨੇੜੇ ਪਹੁੰਚਣ ‘ਤੇ, ਅਫਸਰਾਂ ਨੇ ਭੰਗ ਦੀ ਤੇਜ਼ ਸੁਗੰਧ ਨੂੰ ਸੁੰਘਿਆ ਤਾਂ ਇਸ ਮਗਰੋਂ ਕਾਰ ਦੀ ਤਲਾਸ਼ੀ ਲਈ।”
ਗੱਡੀ ਦੇ ਅੰਦਰ, ਪੁਲਿਸ ਨੂੰ ਕਥਿਤ ਤੌਰ ‘ਤੇ ਲਗਭਗ 500 ਗ੍ਰਾਮ ਕੈਨਾਬਿਸ, ਵਾਹਨ ਦੇ ਫੁੱਟਵੇਲ ਵਿੱਚ ਇੱਕ ਲੋਡ ਕੀਤੀ ਬੰਦੂਕ, ਲਗਭਗ 50 MDMA ਗੋਲੀਆਂ, ਅਤੇ 320 ਗ੍ਰਾਮ ਮੈਥਾਮਫੇਟਾਮਾਈਨ ਵੀ ਮਿਲੀ। ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਲਗਭਗ 10,000 ਡਾਲਰ ਦੀ ਨਕਦੀ ਦੇ ਨਾਲ-ਨਾਲ ਗੋਲਾ ਬਾਰੂਦ ਵੀ ਮਿਲਿਆ। ਫ੍ਰੈਂਡ ਨੇ ਕਿਹਾ ਕਿ, “ਦੋਵੇਂ ਵਿਅਕਤੀਆਂ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।”