ਇਸ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਹੋਈ ਇੱਕ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ਖਿਲਾਫ ਦੋਸ਼ ਦਾਇਰ ਕੀਤੇ ਹਨ। ਪੁਲਿਸ ਨੇ ਕਿਹਾ ਕਿ ਉਹ 4 ਜਨਵਰੀ ਤੋਂ ਜਾਂਚ ਕਰ ਰਹੇ ਸਨ ਜਦੋਂ ਹਸਪਤਾਲ ਦੀ ਕਾਰਪਾਰਕ ਵਿੱਚ ਸ਼ਾਮ 6.30 ਵਜੇ ਦੇ ਕਰੀਬ ਝਗੜੇ ਤੋਂ ਬਾਅਦ ਇੱਕ ਵਾਹਨ ਤੋਂ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਗਈ ਸੀ। ਡਿਟੈਕਟਿਵ ਇੰਸਪੈਕਟਰ ਸ਼ੌਨ ਵਿਕਰਸ ਨੇ ਕਿਹਾ, “ਵੀਕੈਂਡ ਦੇ ਅੰਤ ਵਿੱਚ ਸਾਡੀ ਜਾਂਚ ਟੀਮ ਨੇ ਸ਼ਾਮਿਲ ਅਪਰਾਧੀਆਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ।” ਉਨ੍ਹਾਂ ਕਿਹਾ ਕਿ ਇਹ ਖੁਸ਼ਕਿਸਮਤੀ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
