ਕ੍ਰਾਈਸਟਚਰਚ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਇੱਕ ਗੈਂਗ ਫਾਈਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ 8.15 ਵਜੇ ਦੇ ਕਰੀਬ ਇੱਕ ਰਿਪੋਰਟ ਮਿਲੀ ਸੀ ਕਿ ਮੋਂਗਰੇਲ ਮੋਬ ਗੈਂਗ ਦੇ ਚਾਰ ਮੈਂਬਰਾਂ ਜਾਂ ਸਾਥੀਆਂ ਦਾ ਵੇਟਿੰਗ ਰੂਮ ਵਿੱਚ ਝਗੜਾ ਹੋਇਆ ਸੀ।
ਇੱਕ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ‘ਤੇ ਹਮਲਾ ਕੀਤਾ ਗਿਆ ਸੀ ਇਸ ਮਗਰੋਂ ਪੁਲਿਸ ਨੇ ਇੱਕ ਨੂੰ ਹਿਰਾਸਤ ਵਿਚ ਲੈ ਲਿਆ। ਟੇ ਵੱਟੂ ਓਰਾ ਵੈਤਾਹਾ ਹੈਲਥ ਕੈਂਟਰਬਰੀ ਨੇ ਕਿਹਾ ਕਿ ਲੜਾਈ ਵਿੱਚ ਉਨ੍ਹਾਂ ਦਾ ਕੋਈ ਵੀ ਸਟਾਫ ਮੈਂਬਰ ਜ਼ਖਮੀ ਨਹੀਂ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਗਿਰੋਹ ਦੇ ਮੈਂਬਰਾਂ ਨੇ ਕ੍ਰਾਈਸਟਚਰਚ ਹਸਪਤਾਲ ਵਿੱਚ ਸਮੱਸਿਆਵਾਂ ਪੈਦਾ ਕੀਤੀਆਂ ਹੋਣ। ਮੋਂਗਰੇਲ ਮੋਬ ਦੇ ਮੈਂਬਰਾਂ ਨੇ ਪਹਿਲਾਂ ਈਡੀ ਦੇ ਬਾਹਰ ਕਾਰਪਾਰਕਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਹਸਪਤਾਲ ਦੇ ਹੋਰ ਯਾਤਰੀਆਂ ਨੂੰ ਡਰਾਇਆ ਸੀ।