[gtranslate]

ਪੰਜਾਬ ‘ਚ ਮੀਂਹ ਨੇ ਮਚਾਈ ਤਬਾਹੀ, NDRF ਦੀਆਂ 14 ਟੀਮਾਂ ਤਾਇਨਾਤ, ਫੌਜ ਨੇ ਚੰਡੀਗੜ੍ਹ ‘ਚ 910 ਵਿਦਿਆਰਥੀਆਂ ਨੂੰ ਬਚਾਇਆ !

army rescues 910 university students

ਪੰਜਾਬ ਵਿੱਚ ਮੀਂਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਕਈ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਭਾਰੀ ਬਾਰਿਸ਼ ਦੇ ਦੌਰਾਨ, ਫੌਜ ਨੇ ਪੰਜਾਬ ਵਿੱਚ ਬਚਾਅ ਮੁਹਿੰਮ ਚਲਾਈ ਹੋਈ ਹੈ। ਇਸ ਦੌਰਾਨ 910 ਵਿਦਿਆਰਥੀਆਂ ਨੂੰ ਬਚਾਇਆ ਗਿਆ ਹੈ। ਚੰਡੀਗੜ੍ਹ ‘ਚ ਫੌਜ ਨੇ ਚਿਤਕਾਰਾ ਯੂਨੀਵਰਸਿਟੀ ਦੇ 910 ਵਿਦਿਆਰਥੀਆਂ ਅਤੇ 47 ਹੋਰ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਯੂਨੀਵਰਸਿਟੀ ਮੈੱਸ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ। ਦੱਸ ਦੇਈਏ ਕਿ ਪੰਜਾਬ ਨੇ ਬਚਾਅ ਕਾਰਜ ਲਈ ਫੌਜ ਤੋਂ ਮਦਦ ਮੰਗੀ ਸੀ। ਪੰਜਾਬ ਵਿੱਚ NDRF ਦੀਆਂ 14 ਟੀਮਾਂ ਤਾਇਨਾਤ ਹਨ।

ਜਦਕਿ ਸੂਬੇ ‘ਚ ਪਏ ਭਾਰੀ ਮੀਂਹ ਕਾਰਨ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਬਰਸਾਤ ਕਾਰਨ ਸਨੇਹਵਾਲ-ਅੰਬਾਲਾ ਰੇਲ ਮਾਰਗ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਕਈ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਉੱਤਰੀ ਰੇਲਵੇ ਦੇ ਪੀਆਰਓ ਨੇ ਦੱਸਿਆ ਕਿ 18102, 12266, 14034, 12414, 12446 ਅਤੇ 12426 ਨੰਬਰ ਵਾਲੀਆਂ ਇਨ੍ਹਾਂ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਪੀਡਬਲਯੂਡੀ ਅਨੁਸਾਰ ਭਾਰੀ ਮੀਂਹ ਕਾਰਨ ਸੂਬੇ ਵਿੱਚ ਘੱਟੋ-ਘੱਟ 150 ਸੜਕਾਂ ਅਤੇ 10 ਪੁਲ ਨੁਕਸਾਨੇ ਗਏ ਹਨ। ਦੱਸ ਦੇਈਏ ਕਿ ਮੋਹਾਲੀ, ਰੂਪਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ‘ਚ ਹਾਲਾਤ ਸਭ ਤੋਂ ਖਰਾਬ ਹਨ। ਸਤਲੁਜ ਸਮੇਤ ਕਈ ਦਰਿਆਵਾਂ ਦਾ ਪਾਣੀ ਵੱਗ ਰਿਹਾ ਹੈ। ਘੱਗਰ ਨਦੀ ਦਾ ਪਾਣੀ ਨੈਸ਼ਨਲ ਹਾਈਵੇ ‘ਤੇ ਆ ਗਿਆ ਹੈ। ਇਸ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਮੁਹਾਲੀ ਵਿੱਚ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

 

Leave a Reply

Your email address will not be published. Required fields are marked *