ਕੇਂਦਰੀ ਕ੍ਰਾਈਸਟਚਰਚ ਵਿੱਚ ਸ਼ਨੀਵਾਰ ਸਵੇਰੇ ਹੋਈ ਇੱਕ ਭਿਆਨਕ ਲੁੱਟ ਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਕਥਿਤ ਤੌਰ ‘ਤੇ ਸਵੇਰੇ 11.15 ਵਜੇ ਸੇਂਟ ਮਾਰਟਿਨਜ਼ ਦੁਕਾਨਾਂ ਦੇ ਇੱਕ ਸਟੋਰ ਵਿੱਚ ਦਾਖਲ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਸ ਕੋਲ ਇੱਕ ਹਥਿਆਰ ਵੀ ਸੀ। ਪੁਲਿਸ ਨੇ ਦੱਸਿਆ ਕਿ ਉਸਨੇ ਪੈਸਿਆਂ ਦੀ ਮੰਗ ਕੀਤੀ ਸੀ, ਫਿਰ ਨਕਦੀ ਲੈ ਕਥਿਤ ਤੌਰ ‘ਤੇ ਸਾਈਕਲ ‘ਤੇ ਉੱਥੋਂ ਫਰਾਰ ਹੋ ਗਿਆ। ਰਾਹਤ ਵਾਲੀ ਗੱਲ ਹੈ ਕਿ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਵੱਲੋਂ ਅਪਰਾਧੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
