ਟੋਕੀਓ ਬੇਅ ‘ਚ ਨੌਰਥ ਸ਼ੋਰ ਰੈਸਟੋਰੈਂਟ ‘ਤੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਐਤਵਾਰ ਰਾਤ ਨੂੰ ਰੈਸਟੋਰੈਂਟ ਵਿੱਚ ਹੋਈ ਲੁੱਟ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਕਰ ਰਹੀ ਹੈ। ਰਾਤ 9.30 ਵਜੇ ਤੋਂ ਬਾਅਦ ਉੱਤਰੀ ਕਿਨਾਰੇ ਦੇ ਟਾਕਾਪੂਨਾ ਵਿੱਚ ਟੋਕੀਓ ਬੇਅ ‘ਤੇ ਦ ਸਟ੍ਰੈਂਡ ‘ਤੇ ਦੋ ਵਿਅਕਤੀਆਂ ਦੇ ਹਥਿਆਰਾਂ ਨਾਲ ਲੈਸ ਹੋ ਕੇ ਆਉਣ ਅਤੇ ਸਟਾਫ ਨੂੰ ਧਮਕੀਆਂ ਦੇਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਪੁਲਿਸ ਨੇ ਕਿਹਾ ਕਿ ਹਥਿਆਰ ਬੰਦੂਕਾਂ ਨਹੀਂ ਸਨ। ਇਸ ਦੌਰਾਨ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇ ਕਈ ਚੀਜ਼ਾਂ ਚੋਰੀ ਕਰ ਇੱਕ ਵਾਹਨ ਵਿੱਚ ਮੌਕੇ ਤੋਂ ਫਰਾਰ ਹੋਏ ਗਏ ਸਨ। ਫੋਟੋਆਂ ਵਿੱਚ ਰੈਸਟੋਰੈਂਟ ਦੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਹੈ।
