ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿੱਚ ਸੋਮਵਾਰ (12 ਦਸੰਬਰ) ਨੂੰ ਹੋਈ ਗੋਲੀਬਾਰੀ ਵਿੱਚ ਦੋ ਪੁਲਿਸ ਅਧਿਕਾਰੀਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਿਕ ਲਾਪਤਾ ਵਿਅਕਤੀ ਦੇ ਮਾਮਲੇ ਦੀ ਜਾਂਚ ਲਈ ਪੁਲਿਸ ਮੌਕੇ ‘ਤੇ ਪਹੁੰਚੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਘਟਨਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਤੋਂ 270 ਕਿਲੋਮੀਟਰ ਪੱਛਮ ਵਿੱਚ ਵੈਂਬਿਲਾ ਵਿੱਚ ਵਾਪਰੀ ਹੈ। ਅਧਿਕਾਰੀਆਂ ਮੁਤਾਬਿਕ ਪੁਲਿਸ ਨੇ ਲੰਬੀ ਘੇਰਾਬੰਦੀ ਤੋਂ ਬਾਅਦ ਤਿੰਨ ਸ਼ੱਕੀ ਹਮਲਾਵਰਾਂ ਨੂੰ ਮਾਰ ਮੁਕਾਇਆ ਹੈ। ਹਾਲਾਂਕਿ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਨਿਊ ਸਾਊਥ ਵੇਲਜ਼ ਪੁਲਿਸ ਦੀ ਬੇਨਤੀ ‘ਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਹਮਲਾਵਰਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਮਰਨ ਵਾਲੇ ਦੋਵੇਂ ਪੁਲਿਸ ਕਾਂਸਟੇਬਲ ਹਾਲ ਹੀ ਵਿਚ ਪੁਲਿਸ ਸੇਵਾ ਵਿੱਚ ਸ਼ਾਮਿਲ ਹੋਏ ਸਨ। ਮਾਰੇ ਗਏ ਕਾਂਸਟੇਬਲ ਮੈਥਿਊ ਅਰਨੋਲਡ ਦੀ ਉਮਰ ਸਿਰਫ 26 ਸਾਲ ਸੀ, ਜਦੋਂ ਕਿ ਸਾਥੀ ਰੇਚਲ ਮੈਕਰੋ ਦੀ ਉਮਰ 29 ਸਾਲ ਸੀ। ਜਿਵੇਂ ਹੀ ਉਹ ਦੋਵੇਂ ਮੌਕੇ ‘ਤੇ ਪਹੁੰਚੇ ਤਾਂ ਹਥਿਆਰਬੰਦ ਅਪਰਾਧੀਆਂ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ।