ਫੀਫਾ ਵਿਸ਼ਵ ਕੱਪ 2022: ਲਿਓਨਲ ਮੇਸੀ ਦੀ ਕਪਤਾਨੀ ਹੇਠ, ਅਰਜਨਟੀਨਾ ਨੇ 1986 ਤੋਂ ਫੀਫਾ ਵਿਸ਼ਵ ਕੱਪ ਜਿੱਤਣ ਦਾ ਸੋਕਾ ਖਤਮ ਕਰ ਦਿੱਤਾ ਹੈ। ਕਤਰ ਦੇ ਲੁਸੈਲ ਸਟੇਡੀਅਮ ‘ਚ ਐਤਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ-2022 ਦੇ ਫਾਈਨਲ ਮੈਚ ‘ਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਦਿੱਤਾ ਹੈ। ਇਸ ਨਾਲ ਮੇਸੀ ਨੇ ਆਪਣੇ ਖਾਤੇ ‘ਚ ਵਿਸ਼ਵ ਕੱਪ ਟਰਾਫੀ ਦੀ ਕਮੀ ਨੂੰ ਖਤਮ ਕਰ ਦਿੱਤਾ। ਇਸ ਦੇ ਨਾਲ ਹੀ ਰੂਸ ‘ਚ ਖੇਡੇ ਗਏ ਪਿਛਲੇ ਵਿਸ਼ਵ ਕੱਪ ‘ਚ ਖਿਤਾਬ ਜਿੱਤਣ ਵਾਲੀ ਫਰਾਂਸ ਦੀ ਟੀਮ ਵੀ ਆਪਣਾ ਖਿਤਾਬ ਨਹੀਂ ਬਚਾ ਸਕੀ। ਜੇਕਰ ਇਹ ਟੀਮ ਅਜਿਹਾ ਕਰ ਪਾਉਂਦੀ ਤਾਂ ਬ੍ਰਾਜ਼ੀਲ ਅਤੇ ਇਟਲੀ ਤੋਂ ਬਾਅਦਬ ਲਗਾਤਾਰ ਦੋ ਖਿਤਾਬ ਜਿੱਤਣ ਵਾਲੀ ਟੀਮ ਬਣ ਜਾਂਦੀ।
ਇਟਲੀ ਨੇ 1934 ਅਤੇ 1938 ਵਿੱਚ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਬ੍ਰਾਜ਼ੀਲ ਨੇ 1958 ਅਤੇ 1962 ਵਿੱਚ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਿਆ ਸੀ। ਅਰਜਨਟੀਨਾ ਨੇ ਪਹਿਲੇ ਹਾਫ ਵਿੱਚ ਦੋ ਗੋਲ ਕੀਤੇ ਸਨ। ਇਸ ਤੋਂ ਬਾਅਦ ਕਿਲੀਅਨ ਐਮਬਾਪੇ ਨੇ ਦੂਜੇ ਹਾਫ ‘ਚ ਸਿਰਫ 97 ਸਕਿੰਟਾਂ ‘ਚ ਦੋ ਗੋਲ ਕਰਕੇ ਫਰਾਂਸ ਨੂੰ ਵਾਪਸੀ ‘ਤੇ ਲਿਆਂਦਾ, ਪਰ ਮੇਸੀ ਨੇ ਵਾਧੂ ਸਮੇਂ ‘ਚ ਗੋਲ ਕਰਕੇ ਅਰਜਨਟੀਨਾ ਨੂੰ ਮੈਚ ‘ਚ ਵਾਪਿਸ ਲਿਆ ਦਿੱਤਾ। ਫਿਰ ਐਮਬਾਪੇ ਨੇ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਫਰਾਂਸ ਦੀ ਬਰਾਬਰੀ ਕਰਵਾਈ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਜਿੱਤ ਲਿਆ।