ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਬੀਤੀ ਰਾਤ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ ਹੈ। ਦਰਅਸਲ ਜੈਸਿੰਡਾ ਆਰਡਰਨ ਨੇ ਅੱਜ ਰਾਤ 2022 ਵਰਲਡ ਆਫ ਵੇਅਰੇਬਲ ਆਰਟ ਅਵਾਰਡ ਸ਼ੋਅ (WoW) ਵਿੱਚ ਸ਼ੋਅ ਲਈ ਮਹਿਮਾਨ ਮਾਡਲ ਵਜੋਂ ਰੈਂਪ ‘ਤੇ ਵਾਕ ਕਰ ਲੋਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਉਦਯੋਗਿਕ ਡਿਜ਼ਾਈਨਰ ਅਤੇ 3ਡੀ ਕਲਾਕਾਰ ਡਾਇਲਨ ਮੁਲਡਰ ਦੁਆਰਾ ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਡਰੈਸ ਪਾਈ ਸੀ। ਮੁਲਡਰ ਪਹਿਲੀ ਵਾਰ 2012 ਵਿੱਚ ਸ਼ੋਅ ਵਿੱਚ ਦਾਖਲ ਹੋਇਆ ਸੀ, ਪੰਜ ਵਾਰ ਫਾਈਨਲਿਸਟ ਰਿਹਾ ਹੈ ਅਤੇ ਕਈ ਪੁਰਸਕਾਰਾਂ ਦਾ ਜੇਤੂ ਹੈ। ਆਰਡਰਨ ਦੀ ਭਾਗੀਦਾਰੀ 2002 ਵਿੱਚ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਦੀ ਦਿੱਖ ਦੀ ਯਾਦ ਦਿਵਾਉਂਦੀ ਹੈ।
