ਭਾਰਤੀ ਟੀਵੀ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਜਲਦ ਹੀ ਛੋਟੇ ਪਰਦੇ ‘ਤੇ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਇੱਕ ਖ਼ਬਰ ਇਹ ਵੀ ਆਈ ਕਿ ਸ਼ੋਅ ਦੀ ਵਿਸ਼ੇਸ਼ ਮਹਿਮਾਨ ਅਰਚਨਾ ਪੂਰਨ ਸਿੰਘ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ‘ਅਲਵਿਦਾ’ ਕਹਿ ਦਿੱਤਾ ਹੈ। ਖਬਰਾਂ ਅਨੁਸਾਰ ਅਰਚਨਾ ਕਿਸੇ ਹੋਰ ਪ੍ਰੋਜੈਕਟ ਵਿੱਚ ਰੁੱਝੀ ਹੋਈ ਹੈ, ਜਿਸ ਕਾਰਨ ਉਸ ਨੂੰ ਸ਼ੋਅ ਤੋਂ ਬਾਹਰ ਹੋਣਾ ਪਿਆ ਹੈ। ਪਰ ਹੁਣ ਅਭਿਨੇਤਰੀ ਨੇ ਇਨ੍ਹਾਂ ਖਬਰਾਂ ‘ਤੇ ਚੁੱਪੀ ਤੋੜਦਿਆਂ ਇੰਨਾਂ ਖਬਰਾਂ ਨੂੰ ਝੂਠ ਅਤੇ ਸਿਰਫ ਅਫਵਾਹਾਂ ਕਿਹਾ ਹੈ।
ਅਰਚਨਾ ਨੇ ਕਿਹਾ, ‘ਮੈਨੂੰ ਅਜਿਹੀਆਂ ਖ਼ਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਮੈਂ ਕਪਿਲ ਸ਼ਰਮਾ ਦੇ ਸ਼ੋਅ ਦੇ ਆਉਣ ਵਾਲੇ ਸੀਜ਼ਨ ਦਾ ਹਿੱਸਾ ਹਾਂ। ਅਜਿਹੀਆਂ ਅਫਵਾਹਾਂ ਪਿਛਲੇ ਸਾਲ ਸ਼ੁਰੂ ਹੋਈਆਂ ਸਨ ਜਦੋਂ ਮੈਂ ਇੱਕ ਫਿਲਮ ਦੀ ਸ਼ੂਟਿੰਗ ਵੀ ਕਰ ਰਹੀ ਸੀ। ਇਸ ਸਾਲ ਮੈਂ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਹਾਂ, ਇਸ ਲਈ ਲੋਕਾਂ ਨੇ ਮੰਨ ਲਿਆ ਕਿ ਮੈਂ ਸ਼ੋਅ ਛੱਡ ਦਿੱਤਾ, ਇਨ੍ਹਾਂ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਭਿਨੇਤਰੀ ਨੇ ਅੱਗੇ ਕਿਹਾ, ‘ਮੈਨੂੰ ਮਜ਼ਾਕ ਪਸੰਦ ਹੈ, ਜਦੋਂ ਅਦਾਕਾਰ ਸਟੇਜ ‘ਤੇ ਪ੍ਰਦਰਸ਼ਨ ਕਰਦੇ ਹਨ, ਮੈਂ ਉਨ੍ਹਾਂ ਨੂੰ ਵੇਖਣਾ ਪਸੰਦ ਕਰਦੀ ਹਾਂ, ਮੈਂ ਅਨੰਦ ਲੈਂਦੀ ਹਾਂ। ਕਪਿਲ ਨੇ ਮੈਨੂੰ ਇਸ ਸ਼ੋਅ ਲਈ ਚੁਣਿਆ ਹੈ। ਮੈਂ ਜਲਦੀ ਹੀ ਨਵੇਂ ਸੀਜ਼ਨ ‘ਚ ਸ਼ਾਮਿਲ ਹੋਣ ਦੀ ਉਮੀਦ ਕਰਦੀ ਹਾਂ।’ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੂੰ ਇਸ ਸ਼ੋਅ ਦਾ ਮੁੱਖ ਮਹਿਮਾਨ ਬਣਾਇਆ ਗਿਆ ਸੀ।