ਜਲਦ ਹੀ ਖਾਨ ਪਰਿਵਾਰ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਨੇ। ਅਰਬਾਜ਼ ਖਾਨ ਇੱਕ ਵਾਰ ਫਿਰ ਘੋੜੀ ਦੀ ਸਵਾਰੀ ਕਰਨ ਲਈ ਤਿਆਰ ਹਨ। ਜੀ ਹਾਂ, ਮਲਾਇਕਾ ਨਾਲ ਤਲਾਕ ਅਤੇ ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਤੋਂ ਬਾਅਦ 56 ਸਾਲ ਦੇ ਅਰਬਾਜ਼ ਨੂੰ ਫਿਰ ਪਿਆਰ ਹੋਇਆ ਹੈ। ਅਰਬਾਜ਼ ਖਾਨ 24 ਦਸੰਬਰ ਨੂੰ ਆਪਣੀ ਪ੍ਰੇਮਿਕਾ ਸ਼ੌਰਾ ਖਾਨ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀ ਤਰੀਕ ਪੱਕੀ ਹੋ ਗਈ ਹੈ। ਅਰਬਾਜ਼ ਖਾਨ ਦਾ 6 ਸਾਲ ਪਹਿਲਾਂ ਅਦਾਕਾਰਾ ਮਲਾਇਕਾ ਅਰੋੜਾ ਨਾਲ ਤਲਾਕ ਹੋ ਗਿਆ ਸੀ।
ਅਰਬਾਜ਼ ਦੇ ਵਿਆਹ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਬਹੁਤ ਉਤਸ਼ਾਹਿਤ ਕਰ ਦਿੱਤਾ ਹੈ। ਹਰ ਕੋਈ ਇਹ ਜਾਣਨ ਲਈ ਉਤਾਵਲਾ ਹੈ ਕਿ ਲਾੜੀ ਕੌਣ ਹੈ? ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਦੀ ਪ੍ਰੇਮਿਕਾ ਦਾ ਨਾਂ ਸ਼ੌਰਾ ਖਾਨ ਹੈ। ਸ਼ੌਰਾ ਇੱਕ ਪੇਸ਼ੇਵਰ ਮਸ਼ਹੂਰ ਮੇਕਅੱਪ ਕਲਾਕਾਰ ਹੈ। ਉਹ ਇੰਡਸਟਰੀ ਦੀਆਂ ਕਈ ਵੱਡੇ ਹਸਤੀਆਂ ਨਾਲ ਕੰਮ ਕਰਦੀ ਹੈ। ਸ਼ੌਰਾ ਰਵੀਨਾ ਟੰਡਨ ਅਤੇ ਉਸਦੀ ਧੀ ਰਾਸ਼ਾ ਦੀ ਮੇਕਅਪ ਆਰਟਿਸਟ ਵੀ ਹੈ। ਪਰ ਹੁਣ ਉਹ ਖਾਨ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਹੈ।