ਨਿਊਜ਼ੀਲੈਂਡ ‘ਚ ਕੁੱਝ ਸੰਸਥਾਵਾਂ ‘ਤੇ ਸਾਈਬਰ ਅਟੈਕ ਕੀਤਾ ਗਿਆ ਹੈ। ਜਿਸ ਕਾਰਨ ਕਈ ਸੰਸਥਾਵਾਂ ‘ਤੇ ਸਾਈਬਰ ਹਮਲੇ ਤੋਂ ਬਾਅਦ ਲਗਾਤਾਰ ਤੀਜੇ ਦਿਨ ਏਐਨਜ਼ੈਡ ਬੈਂਕ ਵੈਬਸਾਈਟ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਏਐਨਜ਼ੈਡ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਹੈ, ਨੇ ਕਿਹਾ ਕਿ ਇਸ ਦੀਆ ਆਨਲਾਈਨ ਸੇਵਾਵਾਂ ਅੱਜ ਵੀ ਰੁਕ -ਰੁਕ ਕੇ ਚੱਲ ਰਹੀਆਂ ਹਨ।
ਇੱਕ ਬੁਲਾਰੇ ਨੇ ਦੱਸਿਆ ਕਿ ਗਾਹਕਾਂ ਦੇ ਕਾਰਡ, ਬੈਂਕ ਦੇ ਏਟੀਐਮ ਅਤੇ ਫ਼ੋਨ ਬੈਂਕਿੰਗ ਸੇਵਾ ਕੰਮ ਕਰ ਰਹੇ ਹਨ। ਸਰਕਾਰੀ ਏਜੰਸੀਆਂ ਅਤੇ ਬੈਂਕਾਂ ‘ਤੇ ਸਾਈਬਰ ਹਮਲੇ ਬੁੱਧਵਾਰ ਨੂੰ ਸ਼ੁਰੂ ਹੋਏ ਸਨ, ਜਿਨ੍ਹਾਂ ਵਿੱਚ ਏਐਨਜ਼ੈਡ ਬੈਂਕ ਦੇ ਨਾਲ ਐਨਜੇਡ ਪੋਸਟ, Inland Revenue, ਕਿਵੀਬੈਂਕ ਅਤੇ ਮੈਟਸਰਵਿਸ ਦੀਆਂ ਵੈਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।