ਬ੍ਰਾਇਨ ਤਾਮਾਕੀ ਦੀ ਅਗਵਾਈ ਵਿੱਚ ਅੱਜ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਵਿਅਸਤ ਆਕਲੈਂਡ ਮੋਟਰਵੇਅ ‘ਤੇ ਆਵਾਜਾਈ ਰੋਕ ਦਿੱਤੀ। ਡੈਸਟਿਨੀ ਚਰਚ ਦੇ ਨੇਤਾ ਨੇ ਆਕਲੈਂਡ ਡੋਮੇਨ ਵਿਖੇ ਕੁੱਝ ਸੌ ਫਰੀਡਮ ਐਂਡ ਰਾਈਟਸ ਕੋਲੀਸ਼ਨ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁੜ ਸਰਕਾਰ ਨਾਲ ਵੱਖ-ਵੱਖ ਸ਼ਿਕਾਇਤਾਂ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡੋਮੇਨ ਤੋਂ ਬਾਹਰ ਮਾਰਚ ਕੀਤਾ ਅਤੇ ਦੁਪਹਿਰ ਕਰੀਬ ਇੱਕ ਘੰਟੇ ਲਈ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਆਵਾਜਾਈ ਨੂੰ ਰੋਕ ਦਿੱਤਾ।
ਇਹ ਰੋਸ ਮੁਜ਼ਾਹਰਾ ਖੈਬਰ ਪਾਸ ਰੋਡ ਤੋਂ ਰੈਂਪ ‘ਤੇ ਮੋਟਰਵੇਅ ‘ਤੇ ਦਾਖਲ ਹੋਇਆ ਅਤੇ ਪੁਲਿਸ ਨੇ ਉਨ੍ਹਾਂ ਦੇ ਪਿੱਛੇ ਆਵਾਜਾਈ ਰੋਕ ਦਿੱਤੀ। ਉਹ ਫਿਰ ਗਿਲੀਜ਼ ਐਵੇਨਿਊ ਆਫ-ਰੈਂਪ ਤੋਂ ਬਾਹਰ ਨਿਕਲੇ ਅਤੇ ਸ਼ਹਿਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੋਕਦੇ ਹੋਏ, ਉੱਤਰ ਵੱਲ ਜਾਣ ਵਾਲੇ ਮੋਟਰਵੇਅ ‘ਤੇ ਵਾਪਸ ਚਲੇ ਗਏ। ਦੱਸ ਦੇਈਏ ਕਿ ਇੰਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਵੱਧ ਰਹੀਆਂ ਹਿੰਸਕ ਘਟਨਾਵਾਂ,ਕੋਸਟ ਆਫ ਲਿਵਿੰਗ ਤੇ ਸਟਰੈਸਡ ਹੈਲਥ ਸਿਸਟਮ ਦੇ ਵਿਰੋਧ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਇੰਨ੍ਹਾਂ ਹੀ ਨਹੀਂ ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਵੀ ਜੈਸਿੰਡਾ ਆਰਡਰਨ ਸਰਕਾਰ ਖਿਲਾਫ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।