ਸ਼ਨੀਵਾਰ ਨੂੰ ਕੈਂਟਰਬਰੀ ਵਿਚੋਂ ਇੱਕ ਹੋਰ scrub fire ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਦਿਨ ਪਹਿਲਾ ਵੀ ਇਸ ਖੇਤਰ ਵਿੱਚ ਅੱਗ ਲੱਗਣ ਕਾਰਨ ਇੱਕ ਚਰਚ ਤੇ ਇੱਕ ਘਰ ਸੜ ਕੇ ਸੁਆਹ ਹੋ ਗਿਆ ਸੀ। ਅੰਬਰਲੇ ਅਤੇ ਲੋਬਰਨ ਖੇਤਰਾਂ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਅੱਗ ਲੱਗਣ ਤੋਂ ਬਾਅਦ ਨੇੜਲੇ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਸੀ। ਫਾਇਰ ਐਂਡ ਐਮਰਜੈਂਸੀ NZ (Fenz) ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਸ਼ੁਰੂ ਹੋਈ ਲੋਬਰਨ ਅੱਗ ਨੇ ਲਗਭਗ 10 ਹੈਕਟੇਅਰ ਨੂੰ ਕਵਰ ਕੀਤਾ ਅਤੇ ਤਿੰਨ ਘਰਾਂ ਦੇ ਨਾਲ-ਨਾਲ ਸ਼ੈੱਡਾਂ, ਹੋਰ ਢਾਂਚੇ, ਵਾਹਨਾਂ ਅਤੇ ਮਸ਼ੀਨਰੀ ਨੂੰ ਤਬਾਹ ਕਰ ਦਿੱਤਾ।
