ਨਿਊਜ਼ੀਲੈਂਡ ਦੇ ਵਿਗਿਆਨੀਆਂ ਨੇ ਪੁਲਾੜ ਦੇ ਖੇਤਰ ‘ਚ ਵੱਡਾ ਕਦਮ ਪੁੱਟਦਿਆ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਦਰਅਸਲ ਰੋਕੇਟ ਲੈਬ ਨੇ ਨਾਰਥ ਆਈਲੈਂਡ ਦੇ ਈਸਟ ਕੋਸਟ ਤੋਂ ਐਤਵਾਰ ਸ਼ਾਮ ਨਾਸਾ ਦਾ ਇੱਕ ਉਪਗ੍ਰਹਿ ਸਥਾਪਿਤ ਕੀਤਾ ਹੈ। ਇੰਨ੍ਹਾਂ ਹੀ ਨਹੀਂ ਨਾਸਾ ਕਲਾਈਮੇਟ ਚੈਂਜ ਫੋਕਸਡ ਮਿਸ਼ਨ ਸਬੰਧੀ ਅਗਲੇ ਹਫਤੇ ਰੋਕੇਟ ਲੈਬ ਇੱਕ ਹੋਰ ਉਪਗ੍ਰਹਿ ਨੂੰ ਪੁਲਾੜ ਵਿੱਚ ਸਥਾਪਿਤ ਕਰੇਗਾ। ਰਿਪੋਰਟਾਂ ਅਨੁਸਾਰ ਵਾਤਾਵਰਣ ‘ਚ ਆ ਰਹੀਆਂ ਤਬਦੀਲੀਆਂ ਦੀ ਜਾਂਚ ਕਰਨ ਵਿੱਚ ਇਹ ਦੋਨੋਂ ਉਪਗ੍ਰਹਿ ਬਹੁਤ ਸਹਾਈ ਹੋਣਗੇ।
![another milestone for new zealand](https://www.sadeaalaradio.co.nz/wp-content/uploads/2024/05/WhatsApp-Image-2024-05-27-at-9.59.19-AM-950x534.jpeg)