ਦੋ ਹੈਲੀਕਾਪਟਰ ਅਤੇ ਘੱਟੋ-ਘੱਟ ਚਾਰ ਫਾਇਰ ਟਰੱਕ Far North ਵਿੱਚ ਝਾੜੀਆਂ ‘ਚ ਲੱਗੀ ਅੱਗ ਨੂੰ ਬੁਝਾਉਣ ਲਈ ਜੂਝ ਰਹੇ ਹਨ। ਅੱਗ ਕੈਕੋਹੇ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਮੰਗਾਕਾਹੀਆ ਰੋਡ ਦੇ ਨਾਲ ਲੱਗੀ ਹੈ। ਕੈਕੋਹੇ ਫਾਇਰ ਬ੍ਰਿਗੇਡ ਦੇ ਵਲੰਟੀਅਰ ਇਸ ਸਮੇਂ ਅੱਗ ਕਾਰਨ ਖ਼ਤਰੇ ਵਿੱਚ ਪਏ ਇੱਕ ਘਰ ਦੀ ਰੱਖਿਆ ਕਰ ਰਹੇ ਹਨ। ਹੋਰ ਅੱਗ ਬੁਝਾਊ ਅਮਲੇ ਵਾਂਗਾਰੇਈ, ਕਾਵਾਕਾਵਾ ਅਤੇ ਦਰਗਾਵਿਲ ਤੋਂ Far North ਜਾ ਰਹੇ ਹਨ। ਮੌਕੇ ‘ਤੇ ਫਾਇਰਫਾਈਟਰਾਂ ਨੇ ਦੂਜਾ ਅਲਾਰਮ ਘੋਸ਼ਿਤ ਕੀਤਾ ਹੈ, ਜਿਸ ਨਾਲ ਗੰਭੀਰ ਘਟਨਾਵਾਂ ਵਿੱਚ ਵਾਧੂ ਸਰੋਤ ਤਾਇਨਾਤ ਕੀਤੇ ਜਾ ਸਕਦੇ ਹਨ।
