ਰੂਸ-ਯੂਕਰੇਨ ਯੁੱਧ ਵਿਚਾਲੇ ਭਾਰਤ ਲਈ ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਚੰਦਨ ਜਿੰਦਲ ਨਾਂ ਦੇ 22 ਸਾਲਾ ਵਿਦਿਆਰਥੀ ਦੀ ਬੁੱਧਵਾਰ ਨੂੰ ਮੌਤ ਹੋਈ ਹੈ। ਹਾਲਾਂਕਿ ਚੰਦਨ ਦੀ ਮੌਤ ਹਮਲੇ ‘ਚ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਹੈ। ਉਸ ਨੂੰ ਯੂਕਰੇਨ ਦੀ ਵਿਨਿਤਸਾ ਮੈਡੀਕਲ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਚੰਦਨ ਨੂੰ ਬ੍ਰੇਨ ਸਟ੍ਰੋਕ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਇਲਾਜ ਦੌਰਾਨ ਚੰਦਨ ਦੀ ਬੁੱਧਵਾਰ ਨੂੰ ਮੌਤ ਹੋ ਗਈ। ਯੂਕਰੇਨ ਵਿੱਚ ਇਹ ਲਗਾਤਾਰ ਦੂਜੀ ਭਾਰਤੀ ਮੌਤ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਰਨਾਟਕ ਦੇ ਰਹਿਣ ਵਾਲੇ ਨਵੀਨ ਦੀ ਖਾਰਕਿਵ ‘ਚ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ।