ਬੰਗਲਾਦੇਸ਼-ਸ਼੍ਰੀਲੰਕਾ ਮੈਚ ਦੌਰਾਨ ਕੁੱਝ ਅਜਿਹਾ ਹੋਇਆ ਜੋ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਸੀ। ਦਰਅਸਲ, ਸ਼੍ਰੀਲੰਕਾਈ ਖਿਡਾਰੀ ਐਂਜੇਲੋ ਮੈਥਿਊਜ਼ ਨੂੰ ਟਾਈਮ ਆਊਟ ਕਰਾਰ ਦਿੱਤਾ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ‘ਚ ਅੱਜ ਤੱਕ ਕਿਸੇ ਵੀ ਬੱਲੇਬਾਜ਼ ਨੂੰ ਇਸ ਤਰ੍ਹਾਂ ਆਊਟ ਹੋ ਕੇ ਪੈਵੇਲੀਅਨ ਨਹੀਂ ਪਰਤਣਾ ਪਿਆ। ਇਸ ਤੋਂ ਬਾਅਦ ਐਂਜੇਲੋ ਮੈਥਿਊਜ਼ ਬਿਨਾਂ ਕੋਈ ਗੇਂਦ ਖੇਡੇ ਪੈਵੇਲੀਅਨ ਪਰਤ ਗਏ।
ਦਰਅਸਲ ਸਾਦੀਰਾ ਸਮਰਾਵਿਕਰਮਾ ਦੇ ਆਊਟ ਹੋਣ ਤੋਂ ਬਾਅਦ ਐਂਜੇਲੋ ਮੈਥਿਊਜ਼ ਬੱਲੇਬਾਜ਼ੀ ਕਰਨ ਆਏ। ਪਰ ਐਂਜੇਲੋ ਮੈਥਿਊਜ਼ ਦਾ ਹੈਲਮੇਟ ਠੀਕ ਨਹੀਂ ਸੀ, ਐਂਜੇਲੋ ਮੈਥਿਊਜ਼ ਨੂੰ ਉਸ ਹੈਲਮੇਟ ਨੂੰ ਪਾਉਣ ‘ਚ ਪਰੇਸ਼ਾਨੀ ਹੋ ਰਹੀ ਸੀ। ਫਿਰ ਐਂਜੇਲੋ ਮੈਥਿਊਜ਼ ਨੇ ਪੈਵੇਲੀਅਨ ਤੋਂ ਇਕ ਹੋਰ ਹੈਮਲੇਟ ਲਿਆਉਣ ਦਾ ਇਸ਼ਾਰਾ ਕੀਤਾ। ਪਰ ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਮੈਥਿਊਜ਼ ਦੇ ਖਿਲਾਫ ਟਾਈਮ ਆਊਟ ਦੀ ਅਪੀਲ ਕੀਤੀ। ਸ਼ਾਕਿਬ ਅਲ ਹਸਨ ਦੀ ਅਪੀਲ ਤੋਂ ਬਾਅਦ ਅੰਪਾਇਰ ਮੈਥਿਊਜ਼ ਕੋਲ ਗਏ ਅਤੇ ਉਨ੍ਹਾਂ ਨੂੰ ਵਾਪਿਸ ਜਾਣ ਲਈ ਕਿਹਾ।
ਇਸ ਤੋਂ ਬਾਅਦ ਅੰਪਾਇਰ ਅਤੇ ਮੈਥਿਊਜ਼ ਵਿਚਾਲੇ ਬਹਿਸ ਹੁੰਦੀ ਰਹੀ ਪਰ ਆਖਿਰਕਾਰ ਸ਼੍ਰੀਲੰਕਾਈ ਖਿਡਾਰੀ ਨੂੰ ਪੈਵੇਲੀਅਨ ਪਰਤਣਾ ਪਿਆ। ਨਿਯਮ 40.1.1 ਦੇ ਅਨੁਸਾਰ, ਵਿਕਟ ਡਿੱਗਣ ਜਾਂ ਬੱਲੇਬਾਜ਼ ਦੇ ਸੰਨਿਆਸ ਲੈਣ ਤੋਂ ਬਾਅਦ, ਅੰਦਰ ਆਉਣ ਵਾਲੇ ਬੱਲੇਬਾਜ਼ ਨੂੰ 3 ਮਿੰਟ ਲਈ ਗੇਂਦ ਨੂੰ ਖੇਡਣ ਲਈ ਤਿਆਰ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਵਿਰੋਧੀ ਟੀਮ ਦੇ ਖਿਡਾਰੀ ਟਾਈਮ ਆਊਟ ਦੀ ਅਪੀਲ ਕਰ ਸਕਦੇ ਹਨ।