ਫਿਲਮ ਅਦਕਾਰਾ ਅਨੰਨਿਆ ਪਾਂਡੇ ਕਰੂਜ਼ ਡਰੱਗਜ਼ ਮਾਮਲੇ ‘ਚ ਪੁੱਛਗਿੱਛ ਲਈ ਐਨਸੀਬੀ ਦਫਤਰ ਪਹੁੰਚੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਪਾਂਡੇ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ। ਇਸ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਅਦਾਕਾਰ ਚੰਕੀ ਪਾਂਡੇ ਵੀ ਉਨ੍ਹਾਂ ਦੇ ਨਾਲ ਸਨ। ਐਨਸੀਬੀ ਨੇ ਅਨੰਨਿਆ ਪਾਂਡੇ ਤੋਂ ਪੁੱਛਗਿੱਛ ਕਰਨ ਲਈ ਪ੍ਰਸ਼ਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਅਨੰਨਿਆ ਐਨਸੀਬੀ ਦੇ ਪ੍ਰਸ਼ਨਾਂ ਦੇ ਉੱਤਰ ਦੇਵੇਗੀ, ਖ਼ਾਸਕਰ ਵਟਸਐਪ ਚੈਟ ਦੇ ਸੰਬੰਧ ਵਿੱਚ।
ਅੱਜ, ਐਨਸੀਬੀ ਨੇ ਡਰੱਗਜ਼ ਮਾਮਲੇ ਵਿੱਚ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਅਤੇ ਉਸਨੂੰ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ। ਐਨਸੀਬੀ ਦੀ ਟੀਮ ਨੇ ਵੀਰਵਾਰ ਨੂੰ ਮੁੰਬਈ ਵਿੱਚ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਹੈ। ਇਸ ਦੌਰਾਨ ਏਜੰਸੀ ਨੇ ਅਨੰਨਿਆ ਦੇ ਘਰ ਤੋਂ ਫ਼ੋਨ, ਲੈਪਟਾਪ ਅਤੇ ਇਲੈਕਟ੍ਰੌਨਿਕ ਉਪਕਰਣ ਜ਼ਬਤ ਕੀਤੇ ਹਨ। ਐਨਸੀਬੀ ਨੇ ਇਹ ਚੀਜ਼ਾਂ ਜ਼ਬਤ ਕਰ ਲਈਆਂ ਹਨ। ਹੁਣ ਐਨਸੀਬੀ ਦੀ ਟੀਮ ਡਰੱਗਜ਼ ਮਾਮਲੇ ਵਿੱਚ ਅਨੰਨਿਆ ਤੋਂ ਪੁੱਛਗਿੱਛ ਕਰੇਗੀ।