ਫੀਫਾ ਵਿਸ਼ਵ ਕੱਪ ਕਤਰ ‘ਚ ਖੇਡਿਆ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਇਸ ਨੂੰ ਲੈ ਕੇ ਉਤਸ਼ਾਹ ‘ਚ ਹੈ। ਵਿਸ਼ਵ ਕੱਪ ਦਾ ਬੁਖਾਰ ਅਜਿਹਾ ਹੈ ਕਿ ਇੱਕ ਵਿਅਕਤੀ ਅਪਰੇਸ਼ਨ ਦੌਰਾਨ ਵੀ ਮੈਚ ਦਾ ਆਨੰਦ ਲੈਣਾ ਨਹੀਂ ਭੁੱਲਿਆ ਅਤੇ ਹੁਣ ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਨੰਦ ਮਹਿੰਦਰਾ ਨੇ ਵੀ ਇਸ ਵਿਅਕਤੀ ਦੀ ਵਾਇਰਲ ਹੋਈ ਫੋਟੋ ਨੂੰ ਟਵਿੱਟਰ ‘ਤੇ ਸ਼ੇਅਰ ਕੀਤਾ ਹੈ ਅਤੇ ਫੀਫਾ ਨੂੰ ਉਸ ਲਈ ਵਿਸ਼ੇਸ਼ ਪੁਰਸਕਾਰ ਦੇਣ ਦੀ ਬੇਨਤੀ ਵੀ ਕੀਤੀ ਹੈ।
Hey @FIFAcom Don’t you think this gentleman deserves some kind of trophy…??? https://t.co/ub2wBzO5QL
— anand mahindra (@anandmahindra) December 8, 2022
ਦਰਅਸਲ ਪੋਲੈਂਡ ਦੇ ਇੱਕ ਵਿਅਕਤੀ ਨੇ ਆਪ੍ਰੇਸ਼ਨ ਥੀਏਟਰ ਤੋਂ ਵਿਸ਼ਵ ਕੱਪ ਦਾ ਮੈਚ ਦੇਖਿਆ ਹੈ। ਵਾਇਰਲ ਹੋਈ ਫੋਟੋ ‘ਚ ਉਹ ਵਿਅਕਤੀ ਆਪ੍ਰੇਸ਼ਨ ਲਈ ਬੈੱਡ ‘ਤੇ ਪਿਆ ਹੈ ਅਤੇ ਉਸ ਦਾ ਅਪਰੇਸ਼ਨ ਚੱਲ ਰਿਹਾ ਹੈ, ਪਰ ਉਸ ਦੀਆਂ ਨਜ਼ਰਾਂ ਉਸ ਦੇ ਸਾਹਮਣੇ ਚੱਲ ਰਹੇ ਮੈਚ ‘ਤੇ ਟਿਕੀਆਂ ਹੋਈਆਂ ਹਨ। ਜਦੋਂ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਆਈ ਤਾਂ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਆਨੰਦ ਮਹਿੰਦਰਾ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਸ ਸ਼ਖਸ ਲਈ ਫੀਫਾ ਤੋਂ ਵਿਸ਼ੇਸ਼ ਪੁਰਸਕਾਰ ਦੀ ਮੰਗ ਵੀ ਕੀਤੀ ਹੈ।