[gtranslate]

ਆਕਲੈਂਡ ‘ਚ ਸੜਕ ’ਤੇ ਜਾਂਦੇ ਪੰਜਾਬੀ ਨੌਜਵਾਨ ਦੀਆਂ ਅਣਪਛਾਤੇ ਮੁੰਡੇ ਨੇ ਵੱ/ਢੀ/ਆਂ ਉਂਗਲਾ !

An unidentified boy cut off

ਆਕਲੈਂਡ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਆਕਲੈਂਡ ਦੇ ਉਟਾਹੂਹੂ ‘ਚ ਸੜਕ ‘ਤੇ ਜਾਂਦੇ ਇੱਕ ਭਾਰਤੀ ਮੂਲ ਦੇ ਨੌਜਵਾਨ ‘ਤੇ ਹਮਲਾ ਕਰ ਉਸਦੀਆਂ ਉਂਗਲਾਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦਾ ਨਾਮ ਗਗਨ ਧਮੀਜਾ ਹੈ ਜੋ ਸ਼ੈਫ ਵੱਜੋਂ ਕੰਮ ਕਰਦਾ ਹੈ। ਭਾਰਤੀ ਨੌਜਵਾਨ ਨੂੰ ਸੜਕ ‘ਤੇ ਜਾਂਦੇ ਸਮੇਂ ਤੇਜਧਾਰ ਛੁਰੇ ਨਾਲ ਹਮਲਾ ਕਰ ਜ਼ਖਮੀ ਕੀਤਾ ਗਿਆ ਸੀ। ਇਸ ਹਮਲੇ ‘ਚ ਨੌਜਵਾਨ ਦੇ ਸੱਜੇ ਹੱਥ ਦੀਆਂ 2 ਉਂਗਲਾਂ ਵੱਢੀਆਂ ਗਈਆਂ ਹਨ। ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸ਼ੁੱਕਰਵਾਰ ਨੂੰ ਉਹ ਉਟਹੂਹੂ ਦੀ ਬੇਰਡਸ ਰੋਡ ‘ਤੇ ਜਾ ਰਿਹਾ ਸੀ, ਤਾਂ ਇਸੇ ਦੌਰਾਨ ਪਿੱਛੋਂ ਅਚਾਨਕ ਤੇਜੀ ਨਾਲ ਗੱਡੀ ਚਲਾਉਂਦਾ ਨੌਜਵਾਨ ਹਾਰਨ ਮਾਰਨ ਲੱਗ ਪਿਆ ਤੇ ਜਿਵੇਂ ਹੀ ਗਗਨ ਨੇ ਉਸਨੂੰ ਸਾਈਡ ਦਿੱਤੀ ਉਸਨੇ ਕਾਰ ਗਗਨ ਦੀ ਕਾਰ ਦੇ ਅੱਗੇ ਰੋਕ ਉਸਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਫਿਰ ਉਸ ‘ਤੇ ਤੇਜਧਾਰ ਛੁਰੇ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਭਾਰਤੀ ਨੌਜਵਾਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਦੀਆਂ ਉਂਗਲਾਂ ਵੱਢੀਆਂ ਗਈਆਂ ਇਸ ਮਗਰੋਂ ਉਸ ਨੂੰ ਤੁਰੰਤ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਸਰਜਨਾਂ ਨੇ ਉਸ ਦੀਆਂ ਉਂਗਲਾਂ ਜੋੜ ਦਿੱਤੀਆਂ ਹਨ, ਪਰ ਗਗਨ ਨੂੰ ਪੂਰੀ ਤਰ੍ਹਾਂ ਠੀਕ ਹੋਣ ਨੂੰ ਘੱਟੋ-ਘੱਟ 18 ਮਹੀਨੇ ਦਾ ਸਮਾਂ ਲੱਗੇਗਾ। ਦੂਜੇ ਪਾਸੇ ਪੁਲਿਸ ਨੇ ਇੱਕ 30 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਸ਼ਨੀਵਾਰ ਨੂੰ ਮੈਨੂਕਾਊ ਜਿਲ੍ਹਾ ਅਦਾਲਤ ਵਿੱਚ ਪੇਸ਼ੀ ਕਰਵਾਈ ਗਈ ਹੈ।

Leave a Reply

Your email address will not be published. Required fields are marked *