ਨਿਊਜ਼ੀਲੈਂਡ ਪੁਲਿਸ ਦੇ ਵੱਲੋਂ ਅੱਜ ਯਾਨੀ ਕਿ ਸ਼ੁੱਕਰਵਾਰ 23 ਅਗਸਤ ਸਵੇਰੇ 11 ਵਜੇ ਟਾਕਾਨਿਨੀ ਗੁਰੁਦਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ‘ਚ ‘ਪ੍ਰੋਟੈਕਟਿੰਗ ਕਰਾਉਡਡ ਪਲੇਸਜ਼ ਫਰੋਮ ਅਟੈਕ’ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਭੀੜ-ਭੱੜਕੇ ਵਾਲੀਆਂ ਥਾਵਾਂ ‘ਤੇ ਕਿਸੇ ਅਣ-ਸੁਖਾਂਵੀ ਘਟਨਾ ਜਾਂ ਹਮਲੇ ਮੌਕੇ ਆਪਣੇ ਆਪ ਜਾਂ ਦੂਜਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉੱਥੇ ਹੀ ਪ੍ਰਬੰਧਕਾਂ ਦੇ ਵੱਲੋਂ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਇਸ ਸੈਮੀਨਾਰ ‘ਚ ਸ਼ਾਮਿਲ ਹੋਣ।
