ਨਿਊਜ਼ੀਲੈਂਡ ‘ਚ ਹੁੰਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਨੱਕ ‘ਚ ਵੀ ਦਮ ਕੀਤਾ ਹੋਇਆ ਹੈ। ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਦਰਅਸਲ ਪਾਪਾਟੋਏਟੋਏ ਦੇ ਸਟਨ ਕਰੈਸੇਂਟ ਸਥਿਤ ਇੱਕ ਪੰਜਾਬੀ ਪਰਿਵਾਰ ਦੇ ਘਰ ਵਿੱਚ ਵੜ ਹਮਲੇ ਦੀ ਕੋਸ਼ਿਸ ਕੀਤੀ ਗਈ ਹੈ। ਦੱਸ ਦੇਈਏ ਇਹ ਵਾਰਦਾਤ 8 ਜਨਵਰੀ ਦੀ ਰਾਤ ਨੂੰ ਵਾਪਰੀ ਹੈ। ਪਰਿਵਾਰ ਅਨੁਸਾਰ ਰਾਤ ਦੇ ਵੇਲੇ ਅਚਾਨਕ 2 ਕਾਰਾਂ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੁੱਕੀਆਂ ਸੀ, ਜਿਸ ਤੋਂ ਬਾਅਦ 2 ਮਹਿਲਾਵਾਂ ਨੇ ਦਰਵਾਜਾ ਖੋਲ੍ਹਣ ਲਈ ਕਹਿੰਦਿਆਂ ਗੇਟ ਭੰਨਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਪਰਿਵਾਰ ਡਰ ਗਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪਰ ਜਦੋਂ ਤੱਕ ਪੁਲਿਸ ਵਾਲੇ ਪਹੁੰਚੇ ਮਹਿਲਾਵਾਂ ਫਰਾਰ ਹੋ ਗਈਆਂ। ਪਰ ਇਸ ਮਗਰੋਂ ਵੀ ਗੱਲ ਇੱਥੇ ਹੀ ਨਹੀਂ ਮੁੱਕੀ ਪੁਲਿਸ ਦੇ ਜਾਣ ਮਗਰੋਂ ਮਹਿਲਾਵਾਂ ਮੁੜ ਪੰਜਾਬੀ ਪਰਿਵਾਰ ਦੇ ਘਰ ਪਹੁੰਚੀਆਂ ਤੇ ਫਿਰ ਉਨ੍ਹਾਂ ਦਾ ਦਰਵਾਜਾ ਭੰਨਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਨ੍ਹਾਂ ਘਰ ਦੇ ਬਾਹਰ ਖੜ੍ਹੀ ਗੱਡੀ ਵੀ ਭੰਨ ਦਿੱਤੀ ਇਸ ਵਾਰ ਵੀ ਮਹਿਲਾਵਾਂ ਫਿਰ ਪੁਲਿਸ ਦੇ ਪਹੁੰਚਣ ਤੋਂ ਪਹਿਲਾ ਹੀ ਫਰਾਰ ਹੋ ਗਈਆਂ। ਫਿਲਹਾਲ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਪਰਮਜੀਤ ਸਿੰਘ ਆਪਣੀ ਪਤਨੀ ਮੋਨਿਕਾ ਅਤੇ ਪੁੱਤਰ ਜਸ਼ਨਦੀਪ ਸਿੰਘ ਨਾਲ ਬੀਤੇ ਕਰੀਬ ਢਾਈ ਸਾਲ ਤੋਂ ਇੱਥੇ ਰਹਿ ਰਹੇ ਹਨ।
