ਪੰਜਾਬ ਦਾ ਅੰਮ੍ਰਿਤਸਰ ਹਵਾਈ ਅੱਡਾ ਇੱਕ ਵਾਰ ਫਿਰ ਮਲੇਸ਼ੀਆ ਨਾਲ ਜੁੜਨ ਜਾ ਰਿਹਾ ਹੈ। ਏਅਰ ਏਸ਼ੀਆ ਐਕਸ ਨੇ ਕੋਵਿਡ ਕਾਰਨ ਮਾਰਚ 2020 ਵਿੱਚ ਬੰਦ ਕੀਤੇ ਅੰਮ੍ਰਿਤਸਰ-ਕੁਆਲਾਲੰਪੁਰ ਮਾਰਗ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਹ ਉਡਾਣ ਸਤੰਬਰ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ਉਡਾਣ ਹਫ਼ਤੇ ਵਿੱਚ ਚਾਰ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਏਸ਼ੀਆ ਐਕਸ ਦਾ ਏਅਰਬੱਸ ਏ-330 ਜਹਾਜ਼ ਐਤਵਾਰ ਅਤੇ ਸੋਮਵਾਰ ਨੂੰ ਕੁਆਲਾਲੰਪੁਰ ਤੋਂ ਉਡਾਣ ਭਰੇਗਾ। ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7:35 ਵਜੇ ਉਡਾਣ ਭਰੇਗੀ, ਜਦੋਂ ਕਿ ਇਹ ਸਵੇਰੇ 11:00 ਵਜੇ ਅੰਮ੍ਰਿਤਸਰ ਪਹੁੰਚੇਗੀ। ਜਦੋਂ ਕਿ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇਹ ਜਹਾਜ਼ ਕੁਆਲਾਲੰਪੁਰ ਤੋਂ ਰਾਤ 8.25 ਵਜੇ ਉਡਾਣ ਭਰੇਗਾ ਅਤੇ ਰਾਤ 11.50 ਵਜੇ ਅੰਮ੍ਰਿਤਸਰ ਲੈਂਡ ਕਰੇਗਾ।
ਇਸੇ ਤਰ੍ਹਾਂ ਇਹ ਉਡਾਣ ਐਤਵਾਰ ਅਤੇ ਸੋਮਵਾਰ ਨੂੰ ਦੁਪਹਿਰ 12.30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਰਾਤ 8.55 ਵਜੇ ਕੁਆਲਾਲੰਪੁਰ ਪਹੁੰਚੇਗੀ। ਇਸੇ ਤਰ੍ਹਾਂ ਬੁੱਧਵਾਰ-ਸ਼ੁੱਕਰਵਾਰ ਨੂੰ ਇਹ ਜਹਾਜ਼ ਅੰਮ੍ਰਿਤਸਰ ਤੋਂ ਦੁਪਹਿਰ 1 ਵਜੇ ਉਡਾਣ ਭਰੇਗਾ ਅਤੇ ਰਾਤ 9.25 ਵਜੇ ਮਲੇਸ਼ੀਆ ਪਹੁੰਚੇਗਾ।