ਕ੍ਰਾਈਸਚਰਚ ਵੱਸਦੇ ਭਾਈਚਾਰੇ ਲਈ ਇੱਕ ਅਹਿਮ ਜਾਣਕਾਰੀ ਹੈ। ਜੋ ਵੀਰ ਅਤੇ ਭੈਣਾਂ ਗੁਰੂ ਦੇ ਲੜ ਲੱਗਣਾ ਚਾਹੁੰਦੇ ਹਨ ਉਨ੍ਹਾਂ ਲਈ ਇੱਕ ਵੱਡਭਾਗਾ ਮੌਕਾ ਹੈ। ਦਰਅਸਲ 20 ਅਪ੍ਰੈਲ ਦਿਨ ਐਤਵਾਰ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕ੍ਰਾਈਸਚਰਚ ਦੇ ਗੁਰਦੁਆਰਾ ਸਾਹਿਬ ਜਗਤ ਗੁਰੂ ਨਾਨਕ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਪ੍ਰਬੰਧਕਾਂ ਦੇ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜੋ ਸੰਗਤਾਂ ਖੰਡੇ ਬਾਟੇ ਦਾ ਪਾਹੁਲ ਛੱਕਣਾ ਚਾਹੁੰਦੇ ਹਨ, ਉਹ ਕੇਸੀ ਇਸ਼ਨਾਨ ਕਰ ਗੁਰੂ ਘਰ ਪੁੱਜਣ ਜਦਕਿ ਕਕਾਰ ਗੁਰੂਘਰ ਵਿਖੇ ਹੀ ਉਪਲਬਧ ਕਰਵਾਏ ਜਾਣਗੇ। ਜਿਆਦਾ ਜਾਣਕਾਰੀ ਲਈ ਤੁਸੀਂ 0212431998 ‘ਤੇ ਸੰਪਰਕ ਕਰ ਸਕਦੇ ਹੋ।
