ਮਸ਼ਹੂਰ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਹਨ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਇੱਕ ਗੀਤ ਵੀ ਕੱਢਿਆ ਸੀ। ਸ਼ਨੀਵਾਰ ਨੂੰ ਗਾਇਕ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਮੁੜ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਅੰਮ੍ਰਿਤ ਮਾਨ ਨੇ ਲਿਖਿਆ ‘ਮਾਂ ਹਮੇਸ਼ਾ ਕਹਿੰਦੀ ਸੀ ਕਿ ਪੁੱਤ ਤੇਰੀ ਪੂਰੀ ਐਲਬਮ ਕਦੋਂ ਆਉ, ਹੁਣ ਐਲਬਮ ਆ ਰਹੀ ਹੈ ਤਾਂ ਮਾਂ ਪਰ ਤੁਸੀਂ ਹੈਨੀ, ਇਹ ਐਲਬਮ ਤੁਹਾਨੂੰ ਡੈਡੀਕੇਟ ਕਰਦਾ ਹਾਂ, ਤੁਸੀਂ ਉਪਰੋਂ ਦੇਖ ਰਹੇ ਹੋ ਮੈਂ ਜਾਣਦਾ ਹਾਂ’।
ਅੰਮ੍ਰਿਤ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗਾਇਕ ਦੇ ਪ੍ਰਸ਼ੰਸਕ ਵੀ ਕੁਮੈਂਟਸ ਕਰ ਰਹੇ ਹਨ। ਪ੍ਰਸੰਸਕਾਂ ਦੇ ਨਾਲ ਨਾਲ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਨੇ ਵੀ ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਲਿਖਿਆ ‘ਡਰੀਮ ਪੂਰੇ ਕਰੋ ਬਾਈ’।